ਵਿਧਾਨ ਸਭਾ ਐਗਜਿਟ ਪੋਲ : ਹਰਿਆਣਾ ਤੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਚੜ੍ਹਤ ਦੇ ਕਿਆਸ

0
235

 

Harayan-Elections

ਸ਼ਬਦੀਸ਼

ਚੰਡੀਗੜ੍ਹ – ਮਹਾਰਸ਼ਟਰ ਤੇ ਹਰਿਆਣਾ ਨੇ ਚੋਣ ਹਿੰਸਾ ਦੀਆਂ ਕੁਝ ਘਟਨਾਵਾਂ ਦੌਰਾਨ ਵੋਟਿੰਗ ਦਾ ਕੰਮ ਸਿਰੇ ਚਾੜ੍ਹ ਲਿਆ ਹੈ। ਇੱਕ ਪਾਸੇ ਹਰਿਆਣਾ ਹੈ, ਜਿਸਨੇ ਰਿਕਾਰਡ ਤੋੜ  ਵੋਟਿੰਗ ਨਾਲ ਜਨਤਕ ਫਤਵਾ ਈ ਵੀ ਐਮ ਵਿੱਚ ਬੰਦ ਕਰ ਲਿਆ ਹੈ, ਦੂਜੇ ਪਾਸੇ ਮਹਾਰਾਸ਼ਟਰ ਵਿੱਚ ਮੁਕਾਬਲਤਨ ਘੱਟ ਵੋਟਾਂ ਪਈਆਂ ਹਨ, ਜਿੱਥੇ ਗਠਜੋੜ ਪਾਰਟੀਆਂ ਦੇ ਤਲਾਕ ਕਾਰਨ ਵਧਰੇ ਵੋਟ ਪੋਲ ਹੋਣ ਦੀ ਸੰਭਾਵਨਾ ਸੀ। ਫਿਲਹਾਲ, ਇਨ੍ਹਾਂ ਰਾਜਾਂ ਵਿੱਚ 74 ਫੀਸਦੀ ਤੇ 62 ਫੀਸਦੀ ਵੋਟਿੰਗ ਹੋਣ ਦੀ ਖ਼ਬਰ ਆਈ ਹੈ।

ਵੋਟਾਂ ਦਾ ਕੰਮ ਮੁਕੰਮਲ ਹੋਣ ਸਾਰ ਹਰ ਭਾਰਤੀ ਟੀ ਵੀ ਚੈਨਲ ਨੇ ਆਪੋ-ਆਪਣੇ ਐਗਜਿਟ ਪੋਲ ਪੇਸ਼ ਕਰਨ ਦਾ ਸਿਲਸਿਲਾ ਛੇੜ ਲਿਆ ਸੀ। ਇਹ ਐਗਜਿਟ ਪੋਲ ਪਹਿਲਾਂ ਹੋਏ ਸਰਵੇਖਣਾਂ ਵਾਂਗ ਵੱਖੋ-ਵੱਖਰੇ ਹਨ, ਤਾਂ ਵੀ ਭਾਜਪਾ ਦੀ ਚੜ੍ਹਤ ਦੇ ਆਸਾਰ ਦਰਸਾਏ ਜਾ ਰਹੇ ਹਨ। ਇਸਨੇ ਭਾਜਪਾ ਪੱਖੀ ਮੀਡੀਆ ਨੂੰ ਕਾਂਗਰਸ ਖਿਲਾਫ਼ ਹੋਰ ਹਮਲਾਵਰ ਬਣਾ ਦਿੱਤਾ ਹੈ, ਜਦਕਿ ਕਾਂਗਰਸ ਦੇ ਹਾਮੀ ਮਾਹਰ ਜਾਂ ਖੁਦ ਕਾਂਗਰਸੀ ਨੇਤਾ ਹਾਰੀ ਹੋਈ ਮਾਨਸਿਕਤਾ ਦੇ ਸ਼ਿਕਾਰ ਨਜ਼ਰ ਆ ਰਹੇ ਸਨ। ਹਰਿਆਣਾ ਦੇ ਇਨੈਲੋ ਨੇਤਾ ਵੀ ਐਗਜਿਟ ਪੋਲ ਨੂੰ ਰੱਦ ਕਰਦੇ ਹੋਏ ਪੂਰਨ ਬਹੁਮਤ ਦਾ ਦਾਅਵਾ ਕਰਦੇ ਉਤਸ਼ਾਹ ਵਿੱਚ ਦਿਸ ਰਹੇ ਸਨ। ਇਹ ਦਾਅਵਾ ਮਹਾਸ਼ਟਰ ਵਿੱਚ ਕਾਂਗਰਸ ਜਾਂ ਐਨ ਸੀ ਪੀ ਨੇਤਾ ਕਰਨ ਦੀ ਹੈਸੀਅਤ ਗਵਾ ਬੈਠੇ ਸਨ, ਹਾਲਾਂਕਿ ਸ਼ਿਵ ਸੈਨਾ ਸੁਪਰੀਮੋ ਊਦਵ ਠਾਕਰੇ ਨੇ ‘ਚਾਹ ਵਾਲੇ’ ਵਾਂਗ ਮੁੱਖ ਮੰਤਰੀ ਬਣਨ ਦੇ ਯੋਗ ਹੋਣ ਦਾ ਦਾਅਵਾ ਕੀਤਾ ਹੈ।

Uddav Thackeray

ਜੇ ਚਾਹ ਵੇਚਣ ਵਾਲਾ ਦੇਸ਼ ਚਲਾ ਸਕਦਾ ਹੈ ਤਾਂ…

ਪ੍ਰਧਾਨ ਮੰਤਰੀ ਨੇ ਚੋਣ ਉਪਰੰਤ ਗਠਜੋੜ ਦੇ ਮੱਦੇਨਜ਼ਰ ਸਾਬਕਾ ਗਠਜੋੜ ਸਹਿਯੋਗੀ ਖਿਲਾਫ਼ ਖਾਮੋਸ਼ੀ ਦਾ ਜਨਤਕ ਐਲਾਨ ਕਰਕੇ ਸਿਆਸੀ ਸ਼ਤਰੰਜ ਵਿਛਾ ਦਿੱਤੀ ਸੀ, ਜਿਸਨੂੰ ਪਹਿਲੇ ਦਿਨ ਹੀ ਸ਼ਿਵ ਸੈਨਾ ਸੁਪਰੀਮੋ ਉਧਵ ਠਾਕਰੇ ਨੇ ਭਾਜਪਾ ਦਾ ਦੋਗਲਾਪਣ ਆਖ ਦਿੱਤਾ ਸੀ। ਹੁਣ ਉਧਵ ਠਾਕਰੇ ਦਾ ਕਹਿਣਾ ਹੈ ਕਿ ਜੇ ਚਾਹ ਵੇਚਣ ਵਾਲਾ ਦੇਸ਼ ਚਲਾ ਸਕਦਾ ਹੈ ਤਾਂ ਉਹ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੇ? ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਨੇ ਜਵਾਬ ਵਿੱਚ ਆਖਿਆ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਸਭ ਲਈ ਸਨਮਾਨ ਹੈ, ਪਰ ਜੇ ਉਹ ਨਿਰਾਦਰ ਕਰਨਗੇ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ।

ਉਧਵ ਠਾਕਰੇ ਨੇ ਭਾਜਪਾ ਨੂੰ ‘ਸੱਤਾ ਦੀ ਭੁੱਖੀ’ ਤੱਕ ਆਖਿਆ ਹੈ, ਜਦਕਿ ਉਹ ਚੋਣਾਂ ਤੋਂ ਦੂਰ ਰਹਿਣ ਵਿੱਚ ਯਕੀਨ ਕਰਦੇ ਬਾਲ ਠਾਕਰੇ ਦੀ ਪਰੰਪਰਾ ਤੋੜ ਕੇ ਮੁੱਖ ਮੰਤਰੀ ਬਣਨ ਦੇ ਇਰਾਦੇ ਦਾ ਇਜ਼ਹਾਰ ਕਰ ਰਹੇ ਹਨ।