ਐਨ ਐਨ ਬੀ
ਚੰਡੀਗੜ – ਸਰਕਾਰ ਨੇ ਇਕ ਆਈ ਏ ਐਸ ਅਫਸਰ ਅਤੇ ਚਾਰ ਪੀ ਸੀ ਐਸ ਅਫਸਰਾਂ ਨੂੰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਕੀਤਾ ਹੈ। ਸਰਕਾਰੀ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਨ੍ਹਾਂ ਅਫਸਰਾਂ ‘ਤੇ 2007 ਤੋਂ 2009 ਦੌਰਾਨ ਉਨ੍ਹਾਂ ਦੇ ਵੱਖ-ਵੱਖ ਜਿਲ੍ਹਿਆਂ ਵਿਚ ਬਤੌਰ ਜਿਲਾ ਟਰਾਂਸਪੋਰਟ ਅਫਸਰ ਦੀ ਤੈਨਾਤੀ ਦੌਰਾਨ ਸਰਕਾਰੀ ਖਜ਼ਾਨੇ ਨੂੰ ਘਾਟਾ ਪਾਉਣ ਦੇ ਦੋਸ਼ ਲਗਾਏ ਗਏ ਹਨ।
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਅਫਸਰਾਂ ਵਿਚ ਚੰਦਰ ਗੇਂਦ ਆਈ ਏ ਐਸ ਮੌਜੁਦਾ ਸਮੇਂ ਵਿਸ਼ੇਸ਼ ਸਕੱਤਰ ਉੱਚ ਸਿੱਖਿਆ, ਵਿਨੋਦ ਕੁਮਾਰ ਸੇਤੀਆ ਪੀ ਸੀ ਐਸ ( ਐਸ ਡੀ ਐਮ ਬਾਬਾ ਬਕਾਲਾ), ਪਰਮਜੀਤ ਸਿੰਘ ਪੀ ਸੀ ਐਸ ਮੌਜੁਦਾ ਸਮੇਂ ਐਸ ਡੀ ਐਮ, ਕਪੁਰਥਲਾ, ਮਨਮੋਹਨ ਸਿੰਘ ਕੰਗ ਪੀ ਸੀ ਐਸ ( ਐਸ ਡੀ ਐਮ ਗੁਰਦਾਸਪੁਰ) ਅਤੇ ਜਸਬੀਰ ਸਿੰਘ-1 ਪੀ ਸੀ ਐਸ ( ਵਧੀਕ ਕਮੀਸ਼ਨਰ ਮਿਉਨਿਸਪਲ ਕਾਰਪੋਰੇਸ਼ਨ, ਅੰਮ੍ਰਿਤਸਰ( ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਹੁਕਮਾਂ ਤਹਿਤ ਚਾਰਜਸ਼ੀਟ ਕੀਤਾ ਗਿਆ ਹੈ।