ਅਮਰੀਕਾ ਦੀ ਸੀਰੀਆ ਜੰਗ : ਕੋਬਾਨੀ ਵਿੱਚ ਕੁਰਦ ਲੜਾਕਿਆਂ ਲਈ ਜਹਾਜ਼ ਤੋਂ ਸੁੱਟੇ ਹਥਿਆਰ

ਤੁਰਕੀ ਵਾਲੇ ਪਾਸੇ ਖੜ੍ਹੇ ਕੁਰਦ ਕੋਬਾਨੀ ਸ਼ਹਿਰ ਨੂੰ ਧਿਆਨ ਨਾਲ ਵੇਖਦੇ ਹੋਏ

 ਐਨ ਐਨ ਬੀ

ਵਾਸ਼ਿੰਗਟਨ/ਬੈਰੂਤ – ਸੀਰੀਆ ਦਾ ਤੁਰਕੀ ਦੀ ਸਰਹੱਦ ਨਾਲ ਲਗਦਾ ਅਹਿਮ ਤੇ ਕੁਰਦਿਸ਼ ਆਬਾਦੀ ਵਾਲਾ ਸ਼ਹਿਰ ਕੋਬਾਨੀ ਇਸਲਾਮਿਕ ਸਟੇਟ ਲੜਾਕਿਆਂ ਲਈ ਸਭ ਤੋਂ ਵੱਡਾ ਯੁੱਧ ਖੇਤਰ ਬਣ ਗਿਆ ਹੈ। ਅਮਰੀਕਾ ਨੇ ਆਪਣੀ ਨਵੀਂ ਰਣਨੀਤੀ ਅਨੁਸਾਰ ਭਾਵੇਂ ਆਪਣੇ ਸੈਨਿਕ ਸੀਰੀਆ ਤੇ ਇਰਾਕ ਦੀ ਜ਼ਮੀਨ ਉਪਰ ਨਾ ਭੇਜਣ ਦਾ ਫੈਸਲਾ ਲਿਆ ਹੋਇਆ ਹੈ ਪ੍ਰੰਤੂ ਉਸ ਵੱਲੋਂ ਇਸ ਸ਼ਹਿਰ ਦੀ ਰਾਖੀ ਲਈ ਜੂਝ ਰਹੇ ਸੀਰੀਅਨ ਕੁਰਦਾਂ ਲਈ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਟਿਕਾਣਿਆਂ ’ਤੇ ਹਵਾਈ ਹਮਲਿਆਂ ਰਾਹੀਂ ਕੀਤੀ ਜਾ ਰਹੀ ਮਦਦ ਦੋ ਕੁ ਦਿਨਾਂ ਤੋਂ ਕਾਰਗਰ ਸਾਬਤ ਹੋ ਰਹੀ ਹੈ। ਅਮਰੀਕਾ ਨੇ ਇਹ ਹਮਲੇ ਪਿਛਲੇ ਦੋ ਦਿਨਾਂ ਤੋਂ ਕਾਫੀ ਤੇਜ਼ ਕੀਤੇ ਹੋਏ ਹਨ ਜਿਸ ਕਾਰਨ ਇਸਲਾਮਿਕ ਸਟੇਟ ਨੇ ਲੜਾਕਿਆਂ ਨੂੰ ਪਿਛਾਂਹ ਹਟਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਉਸ ਦੀ ਸ਼ਹਿਰ ਦੇ ਬਾਹਰੀ ਖੇਤਰਾਂ ਉਪਰ ਪਕੜ ਅਜੇ ਵੀ ਮਜ਼ਬੂਤ ਹੈ। ਅਮਰੀਕਾ ਦੀ ਹਵਾਈ ਸੈਨਾ ਦੇ ਲੜਾਕੇ ਜਹਾਜ਼ ‘ਸੀ-130’ ਨੇ ਅੱਜ ਪਹਿਲੀ ਵਾਰ ਸ਼ਹਿਰ ਵਿੱਚ ਕੁਰਦਾਂ ਲਈ ਹਥਿਆਰਾਂ ਦੀ ਵੱਡੀ ਖੇਪ ਸੁੱਟੀ। ਲੋੜੀਂਦੀਆਂ ਦਵਾਈਆਂ ਵੀ ਸੁੱਟੀਆਂ ਗਈਆਂ ਹਨ। ਕੁਰਦਾਂ ਦਾ ਕਹਿਣਾ ਹੈ ਕਿ ਇਹ ਹਥਿਆਰ ਕਾਫੀ ਨਹੀਂ, ਹੋਰ ਅਸਲੇ ਦੀ ਲੋੜ ਹੈ। ਇਸਲਾਮਿਕ ਸਟੇਟ ਲਈ ਰਣਨੀਤਕ ਪੱਖੋਂ ਇਸ ਪੂਰੇ ਸ਼ਹਿਰ ’ਤੇ ਛੇਤੀ ਕਬਜ਼ਾ ਕਰਨਾ ਸੌਖਾ ਨਹੀਂ, ਹਾਲਾਂਕਿ ਉਨ੍ਹਾਂ ਕੋਲ ਆਧੁਨਿਕ ਭਾਰਾ ਫੌਜੀ ਸਾਜ਼ੋ-ਸਾਮਾਨ ਹੈ।
ਇਸ ਦੌਰਾਨ ਦੇਸ਼ ਦੇ ਕੁਰਦਾਂ ਨੂੰ ਕੋਬਾਨੀ ਜਾਣ ਦੀ ਇਜਾਜ਼ਤ ਨਹੀਂ ਦੇਵੇਗੀ, ਪ੍ਰੰਤੂ ਇਰਾਕੀ ਕੁਰਦਾਂ ਲਈ ਮਾਰਗ ਮੁਹੱਈਆ ਕਰ ਰਹੀ ਹੈ। ਤੁਰਕੀ ਸਰਕਾਰ ਵੱਲੋਂ ਆਪਣੇ ਦੇਸ਼ ਦੇ ਕੁਰਦਾਂ ਨੂੰ ਸੀਰੀਅਨ ਕੁਰਦਾਂ ਦੀ ਮਦਦ ਤੋਂ ਰੋਕਣ ਦਾ ਕਾਰਨ ਇਹ ਦੇਖਿਆ ਜਾ ਰਿਹਾ ਹੈ ਕਿ ਤੁਰਕੀ ਦਾ ਕੁਰਦਿਸ ਗਰੁੱਪ ‘ਪੀ ਕੇ ਕੇ’ ਪਿਛਲੇ ਇਕ ਦਹਾਕੇ ਤੋਂ ਸੀਰੀਅਨ ਕੁਰਦਾਂ ਨਾਲ ਰਲ ਕੇ ਉਸ ਖਿਲਾਫ ਜਹਾਦ ਕਰਦਾ ਆ ਰਿਹਾ ਹੈ। ਜੇ ਹੁਣ ਦੋਵਾਂ ਦੇਸ਼ਾਂ ਦੇ ਕੁਰਦ ਆਪਸ ਵਿੱਚ ਸਿੱਧੇ ਮਿਲ ਗਏ ਤਾਂ ਉਸ ਲਈ ਭਵਿੱਖ ਵਿੱਚ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਤੁਰਕੀ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਸ ਨੇ ਅਮਰੀਕੀ ਹਵਾਈ ਜਹਾਜ਼ਾਂ ਵੱਲੋਂ ਕੋਬਾਨੀ ਦੇ ਕੁਰਦਾਂ ਲਈ ਹਥਿਆਰ ਤੇ ਦਵਾਈਆਂ ਸੁੱਟਣ ਵਿੱਚ ਮਦਦ ਨਹੀਂ ਕੀਤੀ। ਅਮਰੀਕੀ ਜਹਾਜ਼ਾਂ ਨੇ ਤੁਰਕੀ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕੀਤੀ ਹੈ। ਕੋਬਾਨੀ ਸ਼ਹਿਰ ਦੇ ਤਿੰਨ ਪਾਸਿਆਂ ’ਤੇ ਇਸਲਾਮਿਕ ਸਟੇਟ ਦੀ ਪਕੜ ਬਹੁਤ ਮਜ਼ਬੂਤ ਹੋਣ ਕਾਰਨ ਕੁਰਦਾਂ ਨੂੰ ਸੀਰੀਆ ਅੰਦਰ ਸ਼ਹਿਰ ਤੱਕ ਪਹੁਚਣ ਲਈ ਰਾਹ ਨਹੀਂ ਮਿਲ ਰਿਹਾ। ਇਰਾਕੀ ਕੁਰਦ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਨ ਜੋ ਤੁਰਕੀ ਰਾਹੀਂ ਹੀ ਸੰਭਵ ਹੈ। ਉਤਰੀ ਸੀਰੀਆ ਵਿੱਚ ਇਸਲਾਮਿਕ ਸਟੇਟ ਦੀ ਪਕੜ ਬਹੁਤ ਮਜ਼ਬੂਤ ਹੈ।

This post was last modified on October 21, 2014 9:00 am

Shabdeesh:
Related Post
Disqus Comments Loading...
Recent Posts