ਕਾਲੀ ਸੂਚੀ ਨੂੰ ਲੈ ਕੇ ਪ੍ਰਵਾਸੀ ਸਿੱਖ ਮੋਦੀ ਤੋਂ ਨਿਰਾਸ਼

 

ਸ਼ਬਦੀਸ਼

ਚੰਡੀਗੜ੍ਹ – ਪੰਜਾਬ ’ਚ ਦਹਿਸ਼ਤਗਰਦੀ ਦਾ ਦੌਰ ਦੌਰਾਨ ਸੱਚੇ-ਝੂਠੇ ਦਹਿਸ਼ਤਗਰਦ ਸਿਮਰਨਜੀਤ ਸਿੰਘ ਮਾਨ ਦੇ ਹਮਦਰਦ ਤੇ ਬਾਦਲ-ਬਰਨਾਲਾ ਦੇ ਵਿਰੋਧ ਵਿੱਚ ਅਖ਼ਬਾਰੀ ਇਸ਼ਤਿਹਾਰਾਂ ਦੇ ਕੇ ਵਤਨ ਛੱਡ ਗਏ ਸਨ। ਕਈ ਲੋਕਾਂ ਨੂੰ ਪੁਲੀਸ ਦੇ ਜਾਲਮਾਨਾ ਰੁਖ਼ ਕਾਰਨ ਵੀ ਪਰਾਏ ਮੁਲਕਾਂ ’ਚ ਪਨਾਹ ਲੈਣੀ ਪਈ ਸੀ। ਇਹ ਸਾਰੇ ਸਿੱਖ ਹੁਣ ਭਾਰਤ ਦੀ ਧਰਤੀ ’ਤੇ ਪੈਰ ਧਰਨ ਲਈ ਤਰਸ ਰਹੇ ਹਨ। ਉਨ੍ਹਾਂ ਦੀ ਰਾਹ ’ਚ ਭਾਰਤ ਸਰਕਾਰ ਰੋੜਾ ਬਣੀ ਹੋਈ ਹੈ। ਇਹ ਰੋੜਾ ਨਾ ਅਟੱਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਅਕਾਲੀ ਦਲ ਹਟਾ ਸਕਿਆ ਸੀ, ਨਾ ਹੁਣ ਬਹੁਤੀ ਉਮੀਦ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਸਮੇਂ ਭਾਰਤੀ ਮੂਲ ਦੇ ਲੋਕਾਂ ਨੂੰ ਉਮਰ ਭਰ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ, ਪਰ ਇਸ ਨਾਲ ਕਾਲੀ ਸੂਚੀ ’ਚ ਸਿੱਖਾਂ ਨੂੰ ਭਰੋਸਾ ਨਹੀਂ ਮਿਲਿਆ ਹੈ ਤੇ ਉਹ ਮੋਦੀ ਤੋਂ ਨਿਰਾਸ਼ ਹਨ।
ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੇ ਮਨਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਲੀ ਸੂਚੀ ਵਾਲੇ ਸਿੱਖਾਂ ਨੂੰ ਰਾਹਤ ਦੇਣ ਦਾ ਕੋਈ ਸੰਕੇਤ ਨਹੀਂ ਦਿੱਤਾ। ਇਸ ਸੂਚੀ ’ਚ ਪਏ ਲੋਕ ਅਪੀਲ ਕਰਨ ਤੇ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਹੱਕ ਵੀ ਗਵਾ ਚੁੱਕੇ ਹਨ। ਮਨਜੀਤ ਸਿੰਘ ਨੇ ਕਿਹਾ ਕਿ ਇਮੀਗਰੇਸ਼ਨ ਅਧਿਕਾਰੀਆਂ ਦੇ ਦੋਹਰੇ ਮਾਪਦੰਡਾਂ ਕਰਕੇ ਪ੍ਰਵਾਸੀ ਸਿੱਖਾਂ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ

ਸਾਊਥ ਏਸ਼ੀਅਨ ਡੈਮੋਕਰੇਟਿਕ ਗ੍ਰੌਸ ਆਫ ਮੈਰੀਲੈਂਡ ਦੇ ਚੇਅਰਮੈਨ ਜਸਦੀਪ ਸਿੰਘ ਨੇ ਕਿਹਾ ਕਿ 1980 ਦੇ ਦਹਾਕੇ ’ਚ ਹਿੰਸਾ ਤੋਂ ਬਚਣ ਲਈ ਸਿੱਖਾਂ ਨੇ ਅਮਰੀਕਾ ’ਚ ਸ਼ਰਣ ਲਈ ਸੀ, ਪਰ ਹੁਣ ਭਾਰਤ ’ਚ ਹਾਲਾਤ ਬਦਲ ਗਏ ਹਨ। ਉਨ੍ਹਾਂ ਕਿਹਾ, ‘‘ਬਾਹਰ ਰਹਿੰਦੇ ਸਿੱਖਾਂ ਲਈ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ ਅਤੇ ਸਾਨੂੰ ਇਸ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਅਸੀਂ  ਭਾਰਤ ਦੇ ਬਾਸ਼ਿੰਦੇ ਨਹੀਂ ਰਹੇ।’’ ਜਗਦੀਪ ਸਿੰਘ 1986 ’ਚ ਇੰਦੌਰ ਤੋਂ ਅਮਰੀਕਾ ਪੁੱਜੇ ਸਨ ਅਤੇ ਉਹ ਇਸ ਸਮੇਂ ਬਾਲਟੀਮੋਰ ’ਚ ਵਸੇ ਹੋਏ ਹਨ, ਉਹ ਨਿਊਯਾਰਕ ’ਚ ਮੋਦੀ ਨੂੰ ਮਿਲਣ ਵਾਲੇ ਸਿੱਖਾਂ ਦੇ ਵਫਦ ’ਚ ਸ਼ਾਮਲ ਸਨ ਅਤੇ ਉਨ੍ਹਾਂ ਕਾਲੀ ਸੂਚੀ ਦਾ ਮੁੱਦਾ ਵੀ ਚੁੱਕਿਆ ਸੀ।  ਸੁਖਪਾਲ ਧਨੋਆ ਵੀ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਵਫਦ ’ਚ ਸ਼ਾਮਲ ਸਨ ਅਤੇ ਕਹਿ ਰਹੇ ਹਨ ਕਿ ਪੰਜਾਬ ਤੋਂ ਅਮਰੀਕਾ ਪੁੱਜੇ ਸਿੱਖਾਂ ਕੋਲ ਦੋ ਰਸਤੇ ਸਨ। ਉਹ ਅਮਰੀਕੀ ਕੁੜੀ ਨਾਲ ਵਿਆਹ ਕਰਵਾ ਸਕਦੇ ਸਨ ਜਾਂ ਸਿਆਸੀ ਸ਼ਰਣ ਮੰਗ ਸਕਦੇ ਸਨ। ਉਨ੍ਹਾਂ ਦੱਸਿਆ, ‘‘ਜਿਨ੍ਹਾਂ ਨੇ ਸਿਆਸੀ ਪਨਾਹ ਮੰਗ ਲਈ ਸੀ, ਭਾਰਤ ਸਰਕਾਰ ਨੇ ਕਾਲੀ ਸੂਚੀ ’ਚ ਪਾ ਦਿੱਤਾ ਹੈ।’’ ਧਨੋਆ 1997 ’ਚ ਅੰਮ੍ਰਿਤਸਰ ਤੋਂ ਅਮਰੀਕਾ ਪੁੱਜੇ ਸਨ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਦਾ ਕਹਿਣਾ ਹੈ ਕਿ  ਭਾਰਤ ਸਰਕਾਰ ਕਾਲੀ ਸੂਚੀ ਖ਼ਤਮ ਕਰਕੇ ਸਿੱਖਾਂ ਦੇ ਮਨਾਂ ’ਚ ਪੈਦਾ ਹੋਏ ਰੋਸ ਨੂੰ ਦੂਰ ਕਰ ਸਕਦੀ ਹੈ।
ਯਾਦ ਰਹੇ ਕਿ ਮੰਗਲਵਾਰ ਦੇ ਦਿਨ, ਜਦੋਂ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵ੍ਹਾਈਟ ਹਾਊਸ ’ਚ ਮੁਲਾਕਾਤ ਕਰ ਰਹੇ ਸਨ, ਤਾਂ ਬਾ ਅਮਰੀਕਾ ’ ਵਸਦੇ ਸਿੱਖਾਂ ਨੇ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਵਿੱਚ ਭਾਰਤ ਪ੍ਰਤੀ ਵਫਾਦਰੀ ਸਾਬਿਤ ਕਰਨ ਦੇ ਚਾਹਵਾਨ ਵੀ ਸਨ ਅਤੇ ‘ਸਿੱਖਾਂ ਨੇ ਆਜ਼ਾਦੀ’ ਮੰਗਦੇ ਬੈਨਰਾਂ ਵਾਲੇ ਵੀ ਸਨ।

This post was last modified on October 4, 2014 10:12 am

Shabdeesh:
Related Post
Disqus Comments Loading...
Recent Posts