ਕੁੰਭਕਰਨ ਨੇ ਵਖ਼ਤ ਪਾਇਆ, ‘ਇੰਦਰ’ ਨੇ ਰਾਵਣ ਨੂੰ ਢਾਹਿਆ

 

ਐਨ ਐਨ ਬੀ

ਜਲੰਧਰ/ ਕਾਹਨੂੰਵਾਨ –  ਦਸਹਿਰੇ ਮੌਕੇ ਗੌਰਮਿੰਟ ਟ੍ਰੇਨਿੰਗ ਕਾਲਜ ਜਲੰਧਰ ਵਿੱਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਲੱਗਿਆਂ ਵੱਡਾ ਹਾਦਸਾ ਟਲ ਗਿਆ, ਜਦੋਂ ਕੁੰਭਕਰਨ ਦੇ ਪੁਤਲੇ ਨੂੰ ਲਾਈ ਅੱਗ ਦੌਰਾਨ ਪਟਾਕਿਆਂ ਦੀ ਇੱਕ ਚੰਗਿਆੜੀ ਗਰਾਊਂਡ ਵਿੱਚ ਪਏ ਬਾਕੀ ਪਟਾਕਿਆਂ ’ਤੇ ਆ ਡਿੱਗੀ। ਇਸ ਕਾਰਨ ਦਸਹਿਰਾ ਮੈਦਾਨ ਵਿੱਚ ਭਗਦੜ ਮਚ ਗਈ। ਕੁੰਭਕਰਨ ਦੇ ਪੁਤਲੇ ਵਿੱਚੋਂ ਪਟਾਕਿਆਂ ਦੀ ਨਿਕਲੀਆਂ ਚੰਗਿਆੜੀਆਂ ਨਾਲ ਰਾਵਣ ਦੇ ਪੁਤਲੇ ਨੂੰ ਆਪਣੇ ਆਪ ਅੱਗ ਲੱਗ ਗਈ ਜਿਸ ਕਾਰਨ ਉਥੇ ਭਗਦੜ ਮੱਚ ਗਈ ਤੇ ਮੇਘਨਾਥ ਦੇ ਪੁਤਲੇ ਨੂੰ ਕਿਸੇ ਨੇ ਅੱਗ ਨਾ ਲਾਈ ਤੇ ਉਹ ਉਂਜ ਹੀ ਖੜ੍ਹਾ ਰਿਹਾ।

ਓਧਰ ਕਾਹਨੂੰਵਾਨ ਵਿੱਚ ਬੇਮੌਸਮੀ ਬਾਰਿਸ਼ ਦੇ ਨਾਲ ਝੁੱਲੀ ਹਨੇਰੀ ਨੇ ਰਾਵਣ ਦੇ ਪੁਤਲਾ ਮੂਧੇ ਮੂੰਹ ਧਰਤੀ ਉੱਪਰ ਵਿਛਾ ਦਿੱਤਾ ਤੇ ਬਦੀ ਨੂੰ ਫੂਕਣ ਦੇ ਚਾਹਵਾਨ ‘ਰਾਮ-ਲਛਮਣ’ ਵੇਖਦੇ ਹੀ ਰਹਿ ਗਏ। ਇਹ ਨਜਾਰਾ ਵੇਖਣ ਆਏ ਕਿਸਾਨ ਮੰਡੀਆਂ ਵਿਚ ਬਰਬਾਦ ਹੋਈ ਫਸਲ ਵੇਖ ਕੇ ‘ਇੰਦਰ’ ਨੂੰ ਕੋਸਦੇ ਰਹੇ।

ਇਸ ਮੌਕੇ ਦਸਹਿਰਾ ਮੌਦਾਨ ਵਿੱਚ ਐਮ.ਪੀ. ਵਿਜੈ ਸਾਂਪਲਾ, ਮੁੱਖ ਸੰਸਦੀ ਸਕੱਤਰ ਕੇ.ਡੀ.ਭੰਡਾਰੀ, ਵਿਧਾਇਕ ਮਨੋਰੰਜਨ ਕਾਲੀਆ, ਮੇਅਰ ਸੁਨੀਲ ਜੋਤੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸੇ ਦੌਰਾਨ ਕਾਂਗਰਸੀ ਆਗੂਆਂ ਨੇ ਵੀ ਕਈ ਥਾਈਂ ਰਾਵਣ ਦੇ ਪੁਤਲੇ ਨੂੰ ਅੱਗ ਲਾ ਕੇ ਦਸਹਿਰੇ ਦੇ ਜਸ਼ਨਾਂ ਵਿੱਚ ਹਿੱਸਾ ਲਿਆ।

ਓਧਰ ਕਾਹਨੂੰਵਾਨ ਵਿੱਚ ਮੋਹਲੇਧਾਰ ਮੀਂਹ ਨਾਲ ਝੁੱਲੀ ਹਨੇਰੀ ਨੇ ਰਾਵਣ ਦੇ ਪੁਤਲਾ ਮੂਧੇ ਮੂੰਹ ਧਰਤੀ ਉੱਪਰ ਵਿਛਾ ਦਿੱਤਾ ਤੇ ਬਦੀ ਨੂੰ ਫੂਕਣ ਦੇ ਚਾਹਵਾਨ ‘ਰਾਮ-ਲਛਮਣ’ ਵੇਖਦੇ ਹੀ ਰਹਿ ਗਏ। ਇਹ ਨਜਾਰਾ ਵੇਖਣ ਆਏ ਕਿਸਾਨ ਮੰਡੀਆਂ ਵਿਚ ਬਰਬਾਦ ਹੋਈ ਫਸਲ ਵੇਖ ਕੇ ‘ਇੰਦਰ’ ਨੂੰ ਕੋਸਦੇ ਰਹੇ। ਕੱਚੇ ਫੜ੍ਹਾਂ ਵਾਲੀਆਂ ਮੰਡੀਆਂ ਕੋਟ ਧੰਦਲ, ਨੂੰਨਾਂ ਬਰਕਤਾਂ ਅਤੇ ਬਜਾੜ ਵਿੱਚ ਤਾਂ ਕਿਸਾਨਾਂ ਦੀ ਕੀਮਤੀ ਫ਼ਸਲ ਪਾਣੀ ਵਿੱਚ ਡੁੱਬ ਗਈ। ਇਸ ਤੋਂ ਇਲਾਵਾ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦਾ ਸਮਾਚਾਰ ਹੈ। ਕੰਬਾਇਨਾਂ ਨਾਲ ਝੋਨੇ ਦੀ ਕਟਾਈ ਵੀ ਬਿਲਕੁੱਲ ਠੱਪ ਹੋ ਕਿ ਰਹਿ ਗਈ ਹੈ।
ਕੰਬਾਇਨ ਮਾਲਕ ਰਣਦੀਪ ਸਿੰਘ ਨੇ ਕਿਹਾ ਕਿ ਮੀਂਹ ਝੱਖੜ ਨਾਲ ਫ਼ਸਲਾਂ ਜ਼ਮੀਨ ਉੱਤੇ ਵਿਛ ਗਈਆਂ ਹਨ, ਜਿਸ ਨਾਲ ਕੰਬਾਇਨ ਮਾਲਕਾਂ ਦੇ ਖਰਚੇ ਵਧਣਗੇ।

This post was last modified on October 4, 2014 10:08 am

Shabdeesh:
Related Post
Disqus Comments Loading...
Recent Posts