ਨਵੰਬਰ 1984 ਦੇ ਦਿੱਲੀ ਦੰਗੇ ਅਮਰੀਕਾ ਵਿੱਚ ਚੋਣ ਮੁੱਦਾ ਬਣੇ

ਐਨ ਐਨ ਬੀ

ਸੈਕਰਾਮੈਂਟੋ – ਭਾਰਤ ਵਿੱਚ 30 ਸਾਲ ਪਹਿਲਾਂ ਹੋਏ ਸਿੱਖ ਕਤਲੇਆਮ ਦਾ ਮੁੱਦਾ ਇਥੋਂ ਦੇ ਇਕ ਪਾਰਲੀਮਾਨੀ ਹਲਕੇ ਦੀ ਚੋਣ ਪ੍ਰਚਾਰ ਮੁਹਿੰਮ ’ਤੇ ਹਾਵੀ ਹੋ ਰਿਹਾ ਹੈ। ਕੁਝ ਸਿੱਖ ਸਿਆਸੀ ਕਾਰਕੁੰਨਾਂ ਅਤੇ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਵੱਲੋਂ ਡੈਮੋਕਰੈਟਿਕ ਪਾਰਟੀ ਦੇ ਕਾਂਗਰਸ ਮੈਂਬਰ ਅਮੀ ਬੇਗ ਖਿਲਾਫ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਸਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਮੰਨਣ ਤੋਂ ਇਨਕਾਰ ਕੀਤਾ ਸੀ। ਕਿੱਤੇ ਵਜੋਂ ਡਾਕਟਰ ਬੇਗ ਸਬ ਅਰਬਨ ਸੈਕਰਾਮੈਂਟੋ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਹ ਅਮਰੀਕੀ ਕਾਂਗਰਸ ਵਿੱਚ ਇਕਲੌਤੇ ਭਾਰਤੀ-ਅਮਰੀਕੀ ਹਨ। ਉਂਜ ਕਈ ਹੋਰ ਸਿੱਖ ਆਗੂਆਂ ਨੇ ਇਸ ਪ੍ਰਚਾਰ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਭਾਈਚਾਰੇ ਵਿੱਚ ਉਸ ਗਰੁੱਪ ਦੀ ਸੰਖਿਆ ਬਹੁਤ ਘੱਟ ਹੈ। ਉਨ੍ਹਾਂ ਬੇਗ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਸਾਰੇ ਦੱਖਣੀ ਏਸ਼ਿਆਈ ਲੋਕਾਂ ਦੀ ਆਵਾਜ਼ ਕਰਾਰ ਦਿੱਤਾ। ਬੇਗ ਅਤੇ ਰਿਪਬਲਿਕਨ ਉਮੀਦਵਾਰ ਡਗ ਓਸੀ ਵਿਚਕਾਰ ਫਸਵੇਂ ਮੁਕਾਬਲੇ ਦੇ ਆਸਾਰ ਬਣੇ ਹੋਏ ਹਨ।

Shabdeesh:
Related Post
Disqus Comments Loading...
Recent Posts