ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਝੋਨੇ ਦੀ ਫ਼ਸਲ ਤਬਾਹ

ਐਨ ਐਨ ਬੀ
ਅੰਮ੍ਰਿਤਸਰ – ਰਾਵੀ ਦਰਿਆ ਅਤੇ ਬਸੰਤਰ ਨਾਲੇ ਵਿੱਚ ਬੀਤੇ ਦਿਨੀਂ ਵਧੇਰੇ ਪਾਣੀ ਆਉਣ ਕਾਰਨ ਆਏ ਹੜ੍ਹ ਨਾਲ ਦਰਿਆ  ਪਾਰਲੀ ਵਾਹੀਯੋਗ ਜ਼ਮੀਨ ਰੇਤ ਨਾਲ ਭਰ ਗਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਇਸ ਵੇਲੇ ਖੇਤਾਂ ਵਿੱਚ 3 ਤੋਂ 4 ਫੁੱਟ ਤੱਕ ਰੇਤ ਇਕੱਠੀ ਹੋ ਗਈ ਹੈ। ਸਤੰਬਰ ਮਹੀਨੇ ਵਿੱਚ ਪਏ ਭਾਰੀ ਮੀਂਹ ਨਾਲ ਕਿਸਾਨਾਂ ਦੀ ਭਾਰੀ ਨੁਕਸਾਨ ਹੋਇਆ ਹੈ। ਵੇਰਵਿਆਂ ਅਨੁਸਾਰ ਪਾਕਿਸਤਾਨ ਨੂੰ ਜਾਂਦੇ ਬਸੰਤਰ ਨਾਲੇ ਵਿੱਚ ਦਰਾਰ ਪੈਣ ਕਾਰਨ ਨਾਲ ਦਾ ਪਾਣੀ ਭਾਰਤੀ ਪਿੰਡਾਂ ਵੱਲ ਆ ਗਿਆ ਸੀ, ਜਿਸ ਕਾਰਨ ਦਰਿਆ ਅਤੇ ਨਾਲੇ ਵਿਚਲੀ ਜ਼ਮੀਨ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਦਰਿਆਈ ਪਾਣੀ ਨਾਲ ਵੱਡੀ ਮਾਤਰਾ ਵਿਚ ਆਈ ਰੇਤ ਇਥੇ ਵਾਹੀਯੋਗ ਜ਼ਮੀਨ ’ਤੇ ਵਿਛ ਗਈ ਹੈ, ਜਿਸ ਕਾਰਨ ਦਰਿਆ ਤੋਂ ਪਾਰਲੇ ਪਿੰਡ ਕੱਸੋਵਾਲ, ਸਹਾਰਨ, ਕੱਸੋਵਾਲੀ ਰਾਜੀਆਂ ਤੇ ਹੋਰ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਇਸ ਰੇਤ ਦੀ ਮਾਰ ਹੇਠ ਆ ਗਈ ਹੈ। ਰੇਤ ਹੇਠਾਂ ਫਸਲਾਂ ਦੱਬ ਗਈਆਂ ਹਨ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।

ਜਿਕਰਯੋਗ ਹੈ ਕ ਰਾਵੀ ਦਰਿਆ ਦੇ ਪਾਣੀ ਨਾਲ ਆਈ ਇਹ ਰੇਤ ਕਾਰਨ ਝੋਨੇ ਦੀ ਫ਼ਸਲ ਇਸ ਰੇਤ ਹੇਠਾਂ ਦੱਬ ਗਈ ਜ਼ਮੀਨ ਨੂੰ ਮੁੜ ਵਾਹੀਯੋਗ ਬਣਾਏ ਜਾਣ ਲਈ ਸਰਕਾਰ ਦਾ ਸਹਿਯੋਗ ਹੀ ਇਕਲੌਤਾ ਹੱਲ ਹੈ। ਸਥਾਨਕ ਕਿਸਾਨਾਂ ਮੁਤਾਬਕ ਸਰਕਾਰ ਇਸ ਤਰ੍ਹਾਂ ਦੀ ਮਦਦ ਕਪੂਰਥਲਾ ਜ਼ਿਲ੍ਹੇ ਵਿਚ ਪਹਿਲਾਂ ਹੀ ਕਰ ਚੁੱਕੀ ਹੈ। ਇਹ ਹੈਰਾਨੀਜਨਕ ਗੱਲ ਹੈ ਕਿ ਦਰਿਆ ਤੋਂ ਪਾਰ ਜਾਣ ਲਈ ਸਿਰਫ਼ ਇੱਕ ਬੇੜੀ ਹੈ ਅਤੇ ਜਦੋਂ ਵਧੇਰੇ ਪਾਣੀ ਆ ਜਾਵੇ ਤਾਂ ਇਹ ਸੇਵਾ ਵੀ ਬੰਦ ਹੋ ਜਾਂਦੀ ਹੈ। ਕਿਸਾਨਾਂ ਦੀਆਂ ਫਸਲਾਂ ਇਕ ਤਰ੍ਹਾਂ ਰੱਬ ਆਸਰੇ ਹੀ ਪਲਦੀਆਂ ਹਨ ਪਰ ਇਸ ਵਾਰ ਪਾਣੀ ਦੇ ਨਾਲ ਰੇਤ ਆਉਣ ਕਾਰਨ ਵਧੇਰੇ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਮੁੜ ਵਾਹੀਯੋਗ ਬਣਾਏ ਜਾਣ ਦਾ ਖਰਚਾ ਸਰਕਾਰ ਬਰਦਾਸ਼ਤ ਕਰੇ।

Shabdeesh:
Related Post
Disqus Comments Loading...
Recent Posts