ਹੁੱਡਾ ਨੇ ਹਰਿਆਣਾ ਨੂੰ ਸੋਨੀਆ ਦਰਬਾਰ ’ਚ ਗਿਰਵੀ ਰੱਖਿਆ ਹੈ : ਬਾਦਲ

ਵੱਖਰੀ ਗੁਰਦੁਆਰਾ ਕਮੇਟੀ ਦੇ ਮੁੱਦੇ ’ਤੇ ਖਾਮੋਸ਼ੀ ਧਾਰਨ ਕੀਤੀ, ਪਰ…

ਐਨ ਐਨ ਬੀ
ਡੱਬਵਾਲੀ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਲੁੱਟਣ ਦਾ ਸਿਲਸਿਲਾ ਨਿਰਵਿਘਨ ਜਾਰੀ ਰੱਖਣ ਲਈ ਵਿਰੋਧੀ ਪਾਰਟੀਆਂ ਨੂੰ ਸਮਾਪਤ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਹਨ। ਜਿਵੇਂ ਕੇਂਦਰ ਵਿੱਚੋਂ ਇਸ ਦਾ ਸਫਾਇਆ ਹੋਇਆ, ਉਵੇਂ ਹੀ ਹਰਿਆਣਾ ਵਿੱਚੋਂ ਵੀ ਹੋਣਾ ਚਾਹੀਦਾ ਹੈ।  ਉਹ ਡੱਬਵਾਲੀ ਹਲਕੇ ’ਚ ਡੱਬਵਾਲੀ, ਜੋਗੇਵਾਲਾ ਅਤੇ ਮਾਂਗੇਆਣਾ ਪਿੰਡਾਂ ਵਿੱਚ ਇਨੈਲੋ ਉਮੀਦਵਾਰ ਨੈਨਾ ਸਿੰਘ ਚੌਟਾਲਾ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ। ਆਪਣੀਆਂ ਤਕਰੀਰਾਂ ਵਿੱਚ ਬਾਦਲ ਨੇ ਆਖਿਆ ਕਿ ਹਰਿਆਣਾ ’ਚ ਕਾਂਗਰਸ ਨੇ ਦੇਵੀ ਲਾਲ ਪਰਿਵਾਰ ਦਾ ਵਜੂਦ ਖ਼ਤਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ। ਪੰਜਾਬ ਵਿੱਚ ਬਾਦਲ ਪਰਿਵਾਰ ਨੂੰ ਠਿਕਾਣੇ ਲਗਾਉਣ ਲਈ ਭਾਂਤ-ਭਾਂਤ ਦੀਆਂ ਤਾਕਤਾਂ ਦਾ ਇਸਤੇਮਾਲ ਕਰਕੇ ਦੇਖ ਲਿਆ, ਪਰ ਦੋਵਾਂ ਰਾਜਾਂ ਦੀ ਜਨਤਾ ਨੇ ਸਾਥ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਨਤਾ ਦਾ ਪਿਆਰ ਇਨੈਲੋ ਅਤੇ ਅਕਾਲੀ ਦਲ ਦੇ ਨਾਲ ਰਿਹਾ ਅਤੇ ਲੋਕਾਂ ਨੇ ਕਾਂਗਰਸ ਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਭੁਪਿੰਦਰ ਸਿੰਘ ਹੁੱਡਾ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਹੁੱਡਾ ਨੇ ਤਾਂ ਪੂਰਾ ਹਰਿਆਣਾ ਹੀ ਸੋਨੀਆ ਦੇ ਦਰਬਾਰ ਵਿੱਚ ਗਿਰਵੀ ਰੱਖ ਦਿੱਤਾ। ਹੁੱਡਾ ਨੇ ਸੋਨੀਆ ਗਾਂਧੀ ਨੂੰ ਖੁਸ਼ ਰੱਖਣ ਲਈ ਹਰਿਆਣਾ ਦੇ ਕਿਸਾਨਾਂ ਦਾ ਮੂੰਹ ਦਾ ਨਿਵਾਲਾ ਤੱਕ ਖੋਹ ਲਿਆ। ਇਸ ਮੌਕੇ ਇਨੈਲੋ ਨੇਤਾ ਰਵੀ ਚੌਟਾਲਾ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ’ਤੇ ਬਹੁਤ ਜੁਲਮ ਕੀਤੇ ਹਨ। ਹੁਣ ਇਹ ਸਿੱਖਾਂ ਦੀ ਸਕੀ ਬਣਨ ਦੇ ਢਕੋਸਲੇ ਕਰ ਰਹੀ ਹੈ।
ਵੱਖਰੀ ਕਮੇਟੀ ਦੇ ਵਿਰੋਧ ‘’ਤੇ ਖਾਮੋਸ਼ੀ
ਕਿਸੇ ਵਕਤ ਬਹੁਤ ਹੀ ਭਾਵੁਕ ਬਿਆਨ ਦੇਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਵੀ ਸਿੱਖਾਂ ਵੱਲੋਂ ਵੱਖਰੀ ਗੁਰਦੁਆਰਾ ਕਮੇਟੀ ਬਾਰੇ ਖਾਮੋਸ਼ ਹਨ, ਉਨ੍ਹਾਂ ਦੇ ਹਰਿਆਣਾ ’ਚ ਚੋਣ ਪ੍ਰਚਾਰ ਦੌਰਾਨ ਕਈ ਥਾਂਈਂ ਕਾਲੀਆਂ ਝੰਡੀਆਂ ਨਜ਼ਰ ਆਈਆਂ ਹਨ। ਪਿੰਡ ਮਾਂਗੇਆਣਾ ’ਚ  ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਕਮੇਟੀ  ਦੇ ਮਾਮਲੇ ’ਚ ਮੇਰਾ ਕੋਈ ਨਿੱਜੀ ਵਿਰੋਧ ਨਹੀਂ ਹੈ ਅਤੇ ਸਾਰਾ ਸਿੱਖ ਭਾਈਚਾਰਾ ਅਕਾਲੀ ਦਲ ਦੇ ਨਾਲ ਹੈ। ਕਾਂਗਰਸ ਦੇ ਖਰੀਦੇ ਕੁੱਝ ਲੋਕ ਬੇਵਜ੍ਹਾ ਰੌਲਾ ਪਾ ਰਹੇ ਹਨ।  ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਬਤ ਕਰ ਦੇਣਗੇ ਕਿ ਹਰਿਆਣੇ ਦੇ ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ

 

Shabdeesh:
Related Post
Disqus Comments Loading...
Recent Posts