ਅਨਿਲ ਜੋਸ਼ੀ ’ਤੇ ਗ਼ਲਤ ਢੰਗ ਨਾਲ ਪੈਟਰੋਲ ਪੰਪ ਲੈਣ ਦਾ ਦੋਸ਼

0
1836

33

ਐਨ ਐਨ ਬੀ ਅੰਮ੍ਰਿਤਸਰ – ਦੋਹਰੀ ਵੋਟ ਦੇ ਵਿਵਾਦ ’ਚ ਫਸੇ ਭਾਜਪਾ ਕੋਟੇ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਵੇਂ ਸੰਕਟ ’ਚ ਫਸ ਗਏ, ਜਦੋਂ ਨਗਰ ਨਿਗਮ ਦੇ ਮੁਅੱਤਲ ਕੀਤੇ ਟਾਊਨ ਪਲਾਨਰ ਦੇਸ ਰਾਜ ਨੇ ਉਨ੍ਹਾਂ ਦੇ ਉਸਦੇ ਰਿਸ਼ਤੇਦਾਰ ਕੌਂਸਲਰ ਅਮਨ ਐਰੀ ਖ਼ਿਲਾਫ਼ ਦੋਸ਼ ਲਾਏ ਹਨ ਕਿ ਉਨ੍ਹਾਂ ਆਪਣਾ ਅਸਰ ਰਸੂਖ ਵਰਤ ਕੇ ਸ਼ਹਿਰ ਵਿੱਚ ਪੈਟਰੋਲ ਪੰਪ ਲਈ ਥਾਂ ਪ੍ਰਾਪਤ ਕੀਤੀ ਹੈ, ਜੋ ਨਿਯਮਾਂ ਦੀ ਉਲੰਘਣਾ ਹੈ। ਇਕ ਪੱਤਰਕਾਰ ਸੰਮੇਲਨ ਦੌਰਾਨ ਦੇਸ ਰਾਜ ਨੇ ਦੋਸ਼ ਲਾਇਆ ਕਿ  ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਕੇ ਇਸੇ ਪੈਟਰੋਲ ਪੰਪ ਤੋਂ ਨਿਗਮ ਦੇ ਵਾਹਨਾਂ ਵਿੱਚ ਪੈਟਰੋਲ/ਡੀਜ਼ਲ ਭਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪੈਟਰੋਲ ਪੰਪ ਸਾਖਸ਼ੀ ਅਰੋੜਾ ਤੇ ਤਨੁਜ ਅਰੋੜਾ ਪੁੱਤਰ ਤੇ ਪੁੱਤਰੀ ਸ੍ਰੀ ਰਾਜ ਅਰੋੜਾ ਦੇ ਨਾਂ ’ਤੇ ਜਾਰੀ ਹੋਇਆ ਸੀ। ਇਹ ਪੈਟਰੋਲ ਪੰਪ ਦੋਪਹੀਆ ਤੇ ਤਿੰਨ ਪਹੀਆ ਵਾਹਨਾਂ ਵਾਸਤੇ ਪੈਟਰੋਲ ਭਰਨ ਵਾਸਤੇ ਹੀ ਲੱਗਿਆ ਸੀ। ਇਸ ਸਬੰਧ ਵਿੱਚ ਰਿਹਾਇਸ਼ੀ ਪਲਾਟ ਨੂੰ ਵਪਾਰਕ ਪਲਾਟ ਵਿੱਚ ਤਬਦੀਲ ਕਰਨ ਲਈ ਲੋੜੀਂਦੀ ਫੀਸ ਵੀ ਅਦਾ ਕੀਤੀ ਗਈ ਸੀ। ਇਹ ਥਾਂ ਹੁਣ ਕੈਬਨਿਟ ਮੰਤਰੀ ਦੇ ਰਿਸ਼ਤੇਦਾਰ ਤੇ ਕੌਂਸਲਰ ਅਮਨਦੀਪ ਐਰੀ ਦੀ ਪਤਨੀ ਮਿਤਿਕਾ, ਉਸਦੇ ਭਰਾ ਵਿਕਰਮਦੀਪ ਐਰੀ ਦੀ ਪਤਨੀ ਨੇਹਾ ਤੇ ਇਕ ਭਾਈਵਾਲ ਰਵੀ ਗੁਪਤਾ ਦੇ ਨਾਂ ’ਤੇ ਹੈ।

ਨਗਰ ਨਿਗਮ ਦੇ ਮੁਅੱਤਲ ਕਰਮਚਾਰੀ ਨੇ ਦਾਅਵਾ ਕੀਤਾ ਕਿ ਇਹ ਜ਼ਮੀਨ, ਜਿਸ ਦੀ ਵਪਾਰਕ ਕੀਮਤ 23 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਹੈ ਤੇ ਉਸਦੀ ਕੁਲ ਕੀਮਤ ਕਰੀਬ ਚਾਰ ਕਰੋੜ ਰੁਪਏ ਬਣਦੀ ਹੈ,ਉਹ ਕੌਂਸਲਰ ਦੇ ਪਰਿਵਾਰ ਨੂੰ ਸਿਰਫ 9.69 ਲੱਖ ਰੁਪਏ ਵਿੱਚ ਮਿਲੀ ਹੈ। ਇਸੇ ਰਿਹਾਇਸ਼ੀ ਥਾਂ ਨੂੰ ਮਗਰੋਂ ਵਪਾਰਕ ਥਾਂ ਵਿੱਚ ਤਬਦੀਲ ਕਰਕੇ ਇਥੇ ਪੈਟਰੋਲ ਪੰਪ ਸਥਾਪਤ ਕੀਤਾ ਗਿਆ ਹੈ। ਉਸਨੇ ਕਿਹਾ ਕਿ ਜ਼ਮੀਨ ਦੀ ਵਰਤੋਂ ਤਬਦੀਲ ਕਰਨ ਸਬੰਧੀ ਜੋ ਫੀਸ ਦਾ ਭੁਗਤਾਨ ਕੀਤਾ ਗਿਆ ਹੈ, ਉਹ ਰਿਹਾਇਸ਼ੀ ਦਰ ਉਤੇ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਨਿਗਮ ਐਕਟ 1976 ਵਿਚ ਸਪੱਸ਼ਟ ਦਰਜ ਹੈ ਕਿ ਨਗਰ ਨਿਗਮ ਦਾ ਕਰਮਚਾਰੀ ਜਾਂ ਕੌਂਸਲਰ ਨਗਰ ਨਿਗਮ ਦੀ ਅਜਿਹੀ ਜ਼ਮੀਨ ਦੀ ਖਰੀਦੋ ਫਰੋਖ਼ਤ ਵਿੱਚ ਸ਼ਾਮਲ ਨਹੀਂ ਹੋ ਸਕਦਾ।

Also Read :   ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਵਿਦੇਸ਼ਾਂ ਦੀ ਤਰਜ ਤੇ ਕੀਤਾ ਜਾਵੇਗਾ : ਜੋਸ਼ੀ

LEAVE A REPLY

Please enter your comment!
Please enter your name here