ਐਨ ਐਨ ਬੀ
ਨਵੀਂ ਦਿੱਲੀ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਤਿਹਾੜ ਜੇਲ੍ਹ ‘ਚ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਆਤਮ ਸਮਰਪਣ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਸ੍ਰੀ ਚੌਟਾਲਾ ਨੇ ਅੱਜ ਰਾਤ 8 ਵੱਜ ਕੇ 40 ਮਿੰਟ ‘ਤੇ ਆਤਮ ਸਮਰਪਣ ਕੀਤਾ। ਉਨ੍ਹਾਂ ਨੂੰ ਦੋ ਨੰਬਰ ਜੇਲ੍ਹ ‘ਚ ਰੱਖਿਆ ਗਿਆ ਹੈ ਜਿੱਥੇ ਉਹ ਪਹਿਲਾਂ ਬੰਦ ਰਹੇ ਹਨ। ਤਿਹਾੜ ਜੇਲ੍ਹ ਦੇ ਅਧਿਕਾਰੀ ਨੇ ਕਿਹਾ ਕਿ ‘ਲਾਕ ਆਊਟ ਸਮਾਂ’ ਰਾਤ 7 ਵਜੇ ਤੱਕ ਦਾ ਹੁੰਦਾ ਹੈ ਪਰ ਸ੍ਰੀ ਚੌਟਾਲਾ ਡੇਢ ਘੰਟਾ ਦੇਰੀ ਨਾਲ ਜੇਲ੍ਹ ‘ਚ ਅਪੜੇ। ਅਧਿਕਾਰੀਆਂ ਨੇ ਕਿਹਾ ਕਿ ਉਹ ਇਹ ਮਾਮਲਾ ਅਦਾਲਤ ਸਾਹਮਣੇ ਰੱਖਣਗੇ।