ਕਿਸਿੰਗਰ ਨੇ ਕਿਊਬਾ ਖਿਲਾਫ਼ ਖੁਫੀਆ ਯੋਜਨਾ ਉਲੀਕੀ ਸੀ

0
1261

Castro

ਐਨ ਐਨ ਬੀ

ਵਾਸ਼ਿੰਗਟਨ – ਕਿਊਬਾ ਵੱਲੋਂ ਅੰਗੋਲਾ ’ਚ (1975) ਫੌਜਾਂ ਤਾਇਨਾਤ ਕਰਨ ਖਿਲਾਫ ਅਮਰੀਕਾ ਨੇ ਕਿਊਬਾ ਉਪਰ ਹਮਲਾ ਕਰਨ ਦੀ ਖੁਫੀਆ ਯੋਜਨਾ ਤਿਆਰ ਕੀਤੀ ਗਈ ਸੀ ਅਤੇ ਤਤਕਾਲੀ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਨੇ ਅਮਰੀਕੀ ਫੌਜ ਨੂੰ ਤਿਆਰੀ ਆਰੰਭਣ ਲਈ ਆਖ ਦਿੱਤਾ ਸੀ। ਇਹ ਤੱਥ ਹੁਣੇ ਜਿਹੇ ਜਾਹਰ ਹੋਏ ਦਸਤਾਵੇਜ਼ਾਂ ਤੋਂ ਸਾਹਮਣੇ ਆਈ ਹੈ। ਇਹ ਸਾਬਿਤ ਹੋਣ ਜਾ ਰਿਹਾ ਹੈ ਕਿ ਕਿਸਿੰਗਰ ਨੇ ਕਿਊਬਾ ਉਪਰ ਹਮਲੇ ਲਈ ਰਾਸ਼ਟਰਪਤੀ ਗੇਰਾਲਡ ਫੋਰਡ ਨੂੰ ਵੀ ਭਰੋਸੇ ’ਚ ਲੈ ਲਿਆ ਸੀ, ਜਿਨ੍ਹਾਂ ਨੇ 1976 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੱਕ ਸੰਜਮ ਵਰਤਣ ਦੀ ਤਾਕੀਦ ਕੀਤੀ ਸੀ।

ਇਹ ਦਸਤਾਵੇਜ਼ ਗੇਰਾਲਡ ਆਰ. ਫੋਰਡ ਰਾਸ਼ਟਰਪਤੀ ਲਾਇਬਰੇਰੀ ਤੋਂ ਸੂਚਨਾ ਆਜ਼ਾਦੀ ਬਾਰੇ ਐਕਟ ਤਹਿਤ ਪੀਟਰ ਕੋਰਨਬਲੱਹ ਵੱਲੋਂ ਇਕੱਤਰ ਕੀਤੇ ਗਏ ਹਨ। ਕਿਸਿੰਗਰ ਨੇ 24 ਮਾਰਚ, 1976 ਨੂੰ ਮੀਟਿੰਗ ਦੌਰਾਨ ਫੌਜ ਮੁਖੀ ਜਨਰਲ ਜਾਰਜ ਬਰਾਊਨ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਫੌਜੀ ਤਾਕਤ ਦੀ ਵਰਤੋਂ ਦਾ ਫੈਸਲਾ ਲਿਆ ਗਿਆ ਤਾਂ ਇਹ ਹਮਲਾ ਸਫਲ ਹੋਣਾ ਚਾਹੀਦਾ ਹੈ। ਇਸ ਮੀਟਿੰਗ ’ਚ ਰੱਖਿਆ ਮੰਤਰੀ ਡੋਨਾਲਡ ਰਮਸਫੇਲਡ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਕਿਊਬਾ ਨੇ ਅੰਗੋਲਾ ਦੀ ਆਜ਼ਾਦੀ ਲਈ ਖੱਬੇ ਪੱਖੀਆਂ ਦੇ ਅੰਦੋਲਨ ਦੀ ਹਮਾਇਤ ’ਚ ਹਜ਼ਾਰਾਂ ਸੈਨਿਕ ਭੇਜੇ ਸਨ ਤਾਂ ਜੋ ਯੂਨਿਟਾਂ ਅਤੇ ਐਫ ਐਨ ਐਲ ਏ ਜਥੇਬੰਦੀਆਂ ਨਾਲ ਲੋਹਾ ਲਿਆ ਜਾ ਸਕੇ। ਇਨ੍ਹਾਂ ਜਥੇਬੰਦੀਆਂ ਨੂੰ ਅਮਰੀਕਾ ਅਤੇ ਦੱਖਣੀ ਅਫਰੀਕਾ ਦੀ ਹਮਾਇਤ ਹਾਸਲ ਸੀ। ਕਿਸਿੰਗਰ ਨੇ ਫੋਰਡ ਨੂੰ ਦੱਸਿਆ ਕਿ ਜੇਕਰ ਕਿਊਬਾ ਵੱਲੋਂ ਨਾਮੀਬੀਆ ਜਾਂ ਰੋਡੇਸ਼ੀਆ ਦਾ ਰੁਖ ਕੀਤਾ ਜਾਂਦਾ ਹੈ ਤਾਂ ਉਹ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here

14 − nine =