25.6 C
Chandigarh
spot_img
spot_img

Top 5 This Week

Related Posts

ਕੈਨੇਡੀਅਨ ਨੇਵੀ ਵਿਚ ਸੇਵਾ ਨਿਭਾਵੇਗੀ ਪਹਿਲੀ ਸਿੱਖ ਔਰਤ

Wanda-McDonald

ਐਨ ਐਨ ਬੀ

ਟੋਰਾਂਟੋ – ਇਹ ਇਕ ਇਤਿਹਾਸਕ ਗੱਲ ਹੈ ਕਿ ਕੈਨੇਡਿਆਈ ਫੌਜ ਵਿੱਚ ਹੁਣ ਸਿੱਖ ਮਰਦ ਅਤੇ ਔਰਤਾਂ ਦੀ ਰਹਿਤ-ਮਰਿਆਦਾ ਅੜਿੱਕਾ ਨਹੀਂ ਬਣੇਗੀ। ਵਰਲਡ ਸਿੱਖ ਸੰਸਥਾ ਨੇ ਇਸ ਮਾਮਲੇ ਦੀ ਪੂਰੀ ਪੈਰਵੀ ਕੀਤੀ ਅਤੇ ਸਮੁੱਚੇ ਸਿੱਖ ਜਗਤ ਲਈ ਖੁਸ਼ੀ ਦੀ ਖਬਰ ਲਿਆਂਦੀ ਹੈ। ਗੋਰਿਆਂ ਵਿੱਚੋਂ ਸਿੱਖੀ ਸਰੂਪ ਅਤੇ ਧਰਮ ਕਬੂਲਣ ਵਾਲੀ ਵਾਂਡਾ ਮੈਕਡੌਨਲਡ ਪਹਿਲੀ ਔਰਤ ਹੋਵੇਗੀ, ਜੋ ਰਾਇਲ ਕੈਨੇਡੀਅਨ ਨੇਵੀ ’ਚ ਡਿਊਟੀ ਨਿਭਾਵੇਗੀ, ਵਾਂਡਾ ਮੈਕਡੌਨਲਡ ਕੈਨੇਡਿਆਈ ਨੇਵੀ ’ਚ 1997 ’ਚ ਭਰਤੀ ਹੋਈ ਪਰ ਤਿੰਨ ਕੁ ਵਰ੍ਹੇ ਪਹਿਲਾਂ ਉਸਨੇ ਆਪਣੀ ਇੱਛਾ ਮੁਤਾਬਕ ਸਿੱਖ ਧਰਮ ਅਪਣਾ ਲਿਆ ਤੇ ਅੰਮ੍ਰਿਤ ਛਕ ਲਿਆ ਸੀ ਅਤੇ ਡਿਊਟੀ ਵੇਲੇ ’ਪੱਗ’ ਬੰਨ੍ਹਣ ਲਈ ਦਰਖਾਸਤ ਦਿੱਤੀ ਸੀ।

ਇਸ ਮਾਮਲੇ ਵਿਚ ਵਰਲਡ ਸਿੱਖ ਸੰਸਥਾ (ਡਬਲਿਊ ਐਸ ਓ) ਨੇ ਕੈਨੇਡਿਆਈ ਫੌਜ ਅਧਿਕਾਰੀਆਂ ਨੂੰ ਸਿੱਖ ਰਹਿਤ ਮਰਿਯਾਦਾ ਬਾਰੇ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ ਅਤੇ ਆਖਰ ਕੈਨੇਡਿਆਈ ਫੌਜ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਕਿ ਸਿੱਖ ਫੌਜੀ (ਮਰਦ ਜਾਂ ਔਰਤ) ਆਪਣੀ ਰਹਿਤ ਮੁਤਾਬਕ ‘ਪੱਗ ਅਤੇ ਕਕਾਰ’ ਪਹਿਨ ਕੇ ਡਿਉਟੀ ਨਿਭਾਅ ਸਕਣਗੇ। ਵਾਂਡਾ ਨੇ ਇਸ ਫੈਸਲੇ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਪਹਿਲੀ ਸਿੱਖ ਔਰਤ ਵਜੋਂ ਪੱਗ ਬੰਨ੍ਹ ਕੇ ਕੈਨੇਡੀਅਨ ਨੇਵੀ ’ਚ ਸੇਵਾਵਾਂ ਦੇਣ ਵਿੱਚ ਫਖਰ ਮਹਿਸੂਸ ਕਰ ਰਹੀ ਹੈ। ਉਹ ਇਸ ਵੇਲੇ ਪੂਰਬੀ ਪ੍ਰਾਂਤ ਨੋਵਾ ਸਕੋਸ਼ੀਆ ’ਚ ਸੋਨਰ ਅਪਰੇਟਰ ਵਜੋਂ ਤਾਇਨਾਤ ਹੈ। ਸਿੱਖ ਸੰਸਥਾ ਦੇ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਇਹ ਕੈਨੇਡਿਆਈ ਇਤਿਹਾਸ ਵਿਚ ਇੱਕ ਮੀਲ ਪੱਥਰ ਹੈ ਜਦ ਲੋਕ ਇੱਕ ਸਿੱਖ ਔਰਤ ਨੂੰ ਫੌਜ ਵਿਚ ਮੁਲਕ ਦੀ ਸੇਵਾ ਕਰਦਿਆਂ ਵੇਖਣਗੇ।

 

Popular Articles