ਕੋਬਾਨੀ ਲਈ ਕੁਰਦਾਂ ਤੇ ਇਸਲਾਮਿਕ ਸਟੇਟ ਨੇ ਤੁਰਕੀ ਦੀ ਸਿਰਦਰਦੀ ਵਧਾਈ

0
1039

ਤੁਰਕੀ ਦੇ ਪੰਜ ਸੂਬਿਆਂ ਵਿੱਚ ਕੁਰਦਾਂ ਵੱਲੋਂ ਹਿੰਸਕ ਪ੍ਰਦਰਸ਼ਨ, ਕਰਫਿਊ ਦੌਰਾਨ 12 ਹਲਾਕ

Kobani

ਐਨ ਐਨ ਬੀ

ਅੰਕਾਰਾ – ਸੀਰੀਆ ਦੇ ਤੁਰਕੀ ਦੀ ਸਰਹੱਦ ਨਾਲ ਲੱਗਦੇ ਕੁਰਦਾਂ ਦੀ ਆਬਾਦੀ ਵਾਲੇ ਸ਼ਹਿਰ ਕੋਬਾਨੀ ਲਈ ਇਸਲਾਮਿਕ ਸਟੇਟ ਤੇ ਕੁਰਦ ਲੜਾਕਿਆਂ ਵਿੱਚ ਛਿੜੀ ਗਹਿਗੱਚ ਜੰਗ, ਤੁਰਕੀ ਦੀ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਈ ਹੈ।  ਇਕ ਪਾਸੇ ਕੁਰਦ ਲੜਾਕਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਦੇ ਲੜਾਕਿਆਂ ਨੂੰ ਕੋਬਾਨੀ ਸ਼ਹਿਰ ਵਿੱਚੋਂ ਬਾਹਰ ਧੱਕ ਦਿੱਤਾ ਹੈ। ਅਜਿਹਾ ਇਸ ਸ਼ਹਿਰ ‘ਤੇ ਅਮਰੀਕੀ ਹਵਾਈ ਹਮਲਿਆਂ ਕਾਰਨ ਸੰਭਵ ਹੋਇਆ ਹੈ।

ਦੂਜੇ ਪਾਸੇ ਤੁਰਕੀ ਦੇ ਪੰਜ ਸੂਬਿਆਂ ਵਿੱਚ ਘੱਟ ਗਿਣਤੀ ਕੁਰਦ ਭਾਈਚਾਰੇ ਨੇ ਅੱਜ ਸ਼ਹਿਰਾਂ ‘ਚ ਹਿੰਸਕ ਮੁਜ਼ਾਹਰੇ ਕਰਦਿਆਂ ਆਪਣੀ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਕੋਬਾਨੀ ਵਿੱਚ ਕੁਰਦ ਲੜਾਕਿਆਂ ਦਾ ਸਾਥ ਦੇਵੇ। ਤੁਰਕੀ ਸਰਕਾਰ ਨੇ ਦੱਖਣ-ਪੱਛਮੀ ਪੰਜ ਸੂਬਿਆਂ ਵਿੱਚ ਕਰਫਿਊ ਲਾ ਦਿੱਤਾ ਹੈ। ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਜਲ ਤੋਪਾਂ ਤੇ ਲਾਠੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਝੜਪਾਂ ਵਿੱਚ ਘੱਟੋ-ਘੱਟ 12 ਲੋਕ ਮਾਰੇ ਜਾ ਚੁੱਕੇ ਹਨ ਅਤੇ ਕਰੀਬ ਤੀਹ ਵਿਅਕਤੀ ਜ਼ਖ਼ਮੀ ਹੋਏ ਹਨ। ਕਰੀਬ 98 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ।
ਕੋਬਾਨੀ ਵਿੱਚ ਛਿੜੀ ਜੰਗ ਨਾਲ ਕੁਰਦਾਂ ਨੂੰ ਭਾਰੀ ਮੁਸ਼ਕਲਾਂ ਵਿੱਚੋਂ ਲੰਘਣਾ  ਪੈ ਰਿਹਾ ਹੈ। ਇਸ ਸ਼ਹਿਰ ਅਤੇ ਖੇਤਰ ਵਿੱਚੋਂ 1,80,000 ਕੁਰਦ ਸਰਹੱਦ ਟੱਪ ਕੇ ਤੁਰਕੀ ਚਲੇ ਗਏ ਹਨ। ਉਨ੍ਹਾਂ ਦੀ ਸਰਕਾਰ ਨੇ ਸੰਕਟ ਵਿੱਚ ਕੋਬਾਨੀ ਦੇ ਕੁਰਦਾਂ ਦੇ ਹੱਕ ਵਿੱਚ ਮਤਾ ਪਾਸ ਕਰਨ ਦੇ ਬਾਵਜੂਦ ਉਸ ਉਪਰ ਅਮਲ ਨਹੀਂ ਸ਼ੁਰੂ ਕੀਤਾ। ਇਸ ਦੇ ਉਲਟ ਸਰਹੱਦ ਉਪਰ ਰੁਕਾਵਟਾਂ ਖੜੀਆਂ ਕਰਕੇ ਕੁਰਦਾਂ ਨੂੰ ਸੀਰੀਆ ਅੰਦਰ ਰੋਕਿਆ ਜਾ ਰਿਹਾ ਹੈ। ਤੁਰਕੀ ਵਿੱਚ ਵਸਦੇ ਕੁਰਦਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਅਤੇ ਉਨ੍ਹਾਂ ਨੂੰ ਉਥੋਂ ਦੀ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਤੁਰਕੀ ਦੇ ਦੱਖਣ-ਪੂਰਬੀ ਪੰਜ ਰਾਜਾਂ ਵਿੱਚ ਵਸਦੇ ਘੱਟ-ਗਿਣਤੀ ਕੁਰਦ ਭਾਈਚਾਰੇ ਨੇ ਕੋਬਾਨੀ ਦੇ ਕੁਰਦਾਂ ਦੇ ਹੱਕ ‘ਚ ਆਵਾਜ਼ ਉਠਾਉਂਦਿਆਂ ਆਪਣੀ ਸਰਕਾਰ ‘ਤੇ ਜ਼ੋਰ ਪਾਇਆ ਹੈ ਕਿ ਉਹ ਇਨ੍ਹਾਂ ਦੀ ਸਿੱਧੀ ਮਦਦ ਕਰੇ।
ਸੀਰੀਆ ਨੇ ਤੁਰਕੀ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਜੇ ਉਸ ਦੀ ਫੌਜ ਸਰਹੱਦ ਟੱਪ ਕੇ ਕੋਬਾਨੀ ਵਿੱਚ ਦਾਖਲ ਹੋਈ ਤਾਂ ਇਸ ਨੂੰ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਸਮਝਿਆ ਜਾਵੇਗਾ।