14.8 C
Chandigarh
spot_img
spot_img

Top 5 This Week

Related Posts

ਕੋਲੰਬੀਆ ਦੇ ਰਾਸ਼ਟਰਪਤੀ ਮਾਓਵਾਦੀਆਂ ਨਾਲ ਸਮਝੌਤੇ ਦੇ ਸੰਕੇਤ ਦਿੱਤੇ

ਐਨ ਐਨ ਬੀ

ਬੋਗੋਟਾ – ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੂਲ ਸੈਂਟੋਜ਼ ਨੇ ਕਿਹਾ ਹੈ ਕਿ ਉਸ ਨੂੰ ਆਸ ਹੈ ਕਿ ਪਿਛਲੇ 50 ਸਾਲ ਤੋਂ ਮਾਓਵਾਦੀਆਂ ਨਾਲ ਚੱਲੀ ਆ ਰਹੀ ਲੜਾਈ ’ਚ ਇਨ੍ਹਾਂ ਨਾਲ ‘ਆਖਰੀ ਵਾਰ’ ਕੋਈ ਸਮਝੌਤਾ ਕਰਨ ਲਈ ਯੂਰਪ ਉਨ੍ਹਾਂ ਦੀ ਵਿੱਤੀ ਮਦਦ ਕਰੇਗਾ। ਅਗਲੇ ਹਫ਼ਤੇ ਛੇ ਮੁਲਕਾਂ ’ਚ ਪੰਜ ਦਿਨਾਂ ਦੌਰੇ ਦੌਰਾਨ ਸੈਂਟੋਜ਼ ਕੋਲੰਬੀਆ ਸਰਕਾਰ ਦੇ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਆਫ ਕੋਲੰਬੀਆ (ਐਫ ਏ ਆਰ ਸੀ) ਨਾਲ ਸਮਝੌਤਾ ਹੋਣ ਦੀ ਸੂਰਤ ’ਚ ਮਗਰੋਂ ਦੇ ਸਮੇਂ ਲਈ ਯੂਰਪੀ ਫੰਡ ਕਾਇਮ ਕਰਨ ਲਈ ਲਾਬਿੰਗ ਕਰਨਗੇ।
ਜੂਨ ਵਿੱਚ ਆਪਣੀ ਦੁਬਾਰੇ ਚੋਣ ਮਗਰੋਂ ਪਹਿਲੀ ਵਾਰ ਕਿਸੇ ਕੌਮਾਂਤਰੀ ਖ਼ਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਉਨ੍ਹਾਂ ਕਿਹਾ ਕਿ ਪੱਛਮੀ ਸੰਸਾਰ ਵਿੱਚ ਇਹ ਸਭ ਤੋਂ ਪੁਰਾਣੀ ਲੜਾਈ ਹੈ। ਬੋਗੋਟਾ ਵਿੱਚ ਆਪਣੇ ਰਾਸ਼ਟਰਪਤੀ ਭਵਨ ’ਚ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਉਹ ਅਮਨ-ਅਮਾਨ ਲਿਆਉਣ ’ਚ ਕਾਮਯਾਬ ਰਹਿੰਦੇ ਹਨ, ਤਾਂ ਇਸ ਦਾ ਅਸਰ ਕੋਲੰਬੀਆਈ ਸਰਹੱਦਾਂ ਤੋਂ ਪਾਰ ਵੀ ਦੂਰ ਤੱਕ ਪਏਗਾ। ਇਹ ਸੈਂਟਰ ਰਾਈਟ ਆਗੂ ਜਦੋਂ ਬੈਲਜੀਅਮ, ਬਰਤਾਨੀਆ, ਫਰਾਂਸ, ਜਰਮਨੀ, ਪੁਰਤਗਾਲ ਤੇ ਸਪੇਨ ’ਚ ਆਪਣੀ ਹਮਰੁਤਬਾ ਆਗੂਆਂ ਨਾਲ ਮਿਲਣਾ ਹੈ ਤਾਂ ਇਸ ਵੱਲੋਂ ਪਿਛਲੇ ਦੋ ਸਾਲ ਤੋਂ ਮਾਓਵਾਦੀ ਜਥੇਬੰਦੀ ਫਾਰਕ ਨਾਲ ਚਲਾਈ ਗੱਲਬਾਤ ਦੇ ਹਾਸਲਾਂ ਦੀ ਚਰਚਾ ਕਰਨ ਦੀ ਪੂਰੀ ਸੰਭਾਵਨਾ ਹੈ। ਕਿਊਬਾ ’ਚ ਹੋਈ ਇਸ ਗੱਲਬਾਤ ਦੌਰਾਨ ਸਿਧਾਂਤਕ ਤੌਰ ’ਤੇ ਇਸ ਸਮਝੌਤੇ ਦੀ ਸੰਭਾਵਨਾ ਬਣੀ ਸੀ ਕਿ ਇਸ ਵੇਲੇ ਲੋੜ ਡਰੱਗਜ਼ ਦੀ ਸਮਗਲਿੰਗ ਵਿਰੁੱਧ ਲੜਾਈ ਲੜਨ ਦੀ ਹੈ। ਇਹ ਦਲੀਲ ਯੂਰਪ ਵਿੱਚ ਬਹੁਤ ਅਸਰਕਾਰੀ ਹੋਣੀ ਚਾਹੀਦੀ ਹੈ। ਸੈਂਟੋਜ਼ ਅਨੁਸਾਰ ਕੋਲੰਬੀਆ  ਪਿੱਛਲੇ 35-40 ਸਾਲ ਤੋਂ ਵਿਸ਼ਵ ਭਰ ’ਚ ਕੌਕੀਨ ਦਾ ਸਪਲਾਇਰ ਹੈ। ਉਹ ਆਪਣੀ ਯੂਰਪੀ ਭਾਈਵਾਲਾਂ ਨੂੰ ਕੋਲੰਬੀਆ ਦੇ ਲੋਕਾਂ ਦੇ ਬਦਲ ਵਜੋਂ ਹੋਰ ਫਸਲਾਂ ਬੀਜੇ ਜਾਣ ਲਈ ਨਿਵੇਸ਼ ਵਧਾਉਣ ਲਈ ਕਹਿਣਾ ਚਾਹੁੰਦੇ ਹਨ। ਇਸ ਬੂਟੇ ਤੋਂ ਕੌਕੀਨ ਬਣਦੀ ਹੈ ਤੇ ਐਡੀਜ਼ ਪਰਬਤਾਂ ਵਿੱਚ ਬਹੁਤੇ ਕਿਸਾਨਾਂ ਲਈ ਇਹੋ ਆਮਦਨ ਦਾ ਸਾਧਨ ਹੈ। ਉਹ ਵਿਦੇਸ਼ੀ ਨਿਵੇਸ਼ਕਾਂ ਤੋਂ ਆਰਥਿਕ ਪ੍ਰਾਜੈਕਟਾਂ ਵਿੱਚ ਵਧੇਰੇ ਪੈਸਾ ਲਾਏ ਜਾਣ ਦੀ ਤਵੱਕੋ ਰੱਖਦੇ ਹਨ ਤਾਂ ਕਿ ਵਾਪਸ ਹੋ ਗਏ ਲੜਾਕੂਆਂ ਨੂੰ ਸਮਾਜ ਵਿੱਚ ਮੁੜ ਸ਼ਾਮਲ ਕੀਤਾ ਜਾ ਸਕੇ ਤੇ ਉਨ੍ਹਾਂ ਨੂੰ ਨੌਕਰੀਆਂ ਮਿਲ ਸਕਣ।
ਸੈਂਟੋਜ਼ ਨੂੰ ਸਭ ਤੋਂ ਵੱਡਾ ਡਰ ਹੈ ਕਿ ਸਾਬਕਾ ਮਾਓਵਾਦੀ ਕਿਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹਾਂ ਵਿੱਚ ਸ਼ਾਮਲ ਨਾ ਹੋ ਜਾਣ, ਕਿਉਂਕਿ ਬਹੁਤ ਸਾਰੇ ਸਾਬਕਾ ਸੱਜ ਖਿਛਾਖੜੀ ਅਰਧ ਸੈਨਿਕ ਲੜਾਕੇ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਸੱਜੇ ਪੱਖੀ ਲੜਾਕੇ ਵੀ ਕੋਲੰਬੀਆ ਦੀ ਲੰਮੀ ਖਿੱਚੀ ਗਈ ਲੜਾਈ ’ਚ ਕਾਫੀ ਸਰਗਰਮ ਰਹੇ ਸਨ।  ਸੈਂਟੋਜ਼ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੇ ਲੋਕ ਸੋਚਦੇ ਹਨ ਕਿ ਉਹ ਧਾੜਵੀ ਬਣ ਜਾਣਗੇ, ਦੇਸ਼ ਦਾ ਕਾਨੂੰਨ ਉਨ੍ਹਾਂ ਨੂੰ ਬਖਸ਼ੇਗਾ ਨਹੀਂ।

 

Popular Articles