ਐਨ ਐਨ ਬੀ
ਚੰਡੀਗੜ੍ਹ – ਚੋਣ ਪ੍ਰਚਾਰ ਦੇ ਆਖਰੀ ਦਿਨ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਭਾਜਪਾ ਦੇ ਉਮੀਦਵਾਰ ਅਸੀਮ ਗੋਇਲ ਲਈ ਵੋਟਾਂ ਮੰਗੀਆਂ। ਅੰਬਾਲਾ ਦੇ ਇਸ ਰੋਡ ਸ਼ੋਅ ਤੋਂ ਪਹਿਲਾਂ ਨਨਿਓਲਾ ਪਿੰਡ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿੱਪੀ ਨੇ ਕਿਹਾ ਕਿ ਅਸੀਮ ਉਨ੍ਹਾਂ ਦਾ ਮਿੱਤਰ ਹੈ। ਇਸ ਲਈ ਉਹ ਇਥੇ ਆਏ ਹਨ। ਪੰਜਾਬ ਦੇ ਸਮਾਜਸੇਵੀ ਤੇ ਕਾਰੋਬਾਰੀ ਅਰਵਿੰਦ ਸਿੰਗਲਾ ਵੀ ਪਹੁੰਚੇ ਹੋਏ ਸਨ। ਇਹ ਰੋਡ ਸ਼ੋਅ ਨਨਿਓਲਾ ਪਿੰਡ ਤੋਂ ਸ਼ੁਰੂ ਹੋ ਕੇ ਪਿੰਡਾਂ ਵਿਚੋਂ ਹੁੰਦਾ ਹੋਇਆ ਮਟੇੜੀ ਸ਼ੇਖਾਂ ਪਹੁੰਚਿਆ ਤੇ ਅਖੀਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚ ਕੇ ਖਤਮ ਹੋਇਆ।
ਰੋਡ ਸ਼ੋਅ ਵਿੱਚ ਗੋਇਲ ਨੇ ਪੂਰੀ ਵਾਹ ਲਾ ਦਿੱਤੀ। ਲੋਕ ਮੋਟਰਸਾਈਕਲਾਂ, ਕਾਰਾਂ ਤੇ ਟਰੈਕਟਰਾਂ ’ਤੇ ਸਵਾਰ ਹੋ ਕੇ ਰੋਡ ਸ਼ੋਅ ਵਿਚ ਸ਼ਾਮਲ ਹੋਏ। ਵੱਖ ਵੱਖ ਪਿੰਡਾਂ ਵਿੱਚ ਸ੍ਰੀ ਗੋਇਲ ਦਾ ਸਵਾਗਤ ਕੀਤਾ ਗਿਆ ਤੇ ਕਈ ਜਗ੍ਹਾਂ ਲੱਡੂਆਂ ਨਾਲ ਤੋਲਿਆ ਗਿਆ। ਗੋਇਲ ਨੇ ਲੋਕਾਂ ਨੂੰ ਕਿਹਾ ਕਿ ਉਹ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ।
ਸੁੱਚਾ ਸਿੰਘ ਬਕਨੌਰ, ਟੀ.ਸੀ.ਕੰਸਲ ਆਦਿ ਸ਼ਾਮਲ ਸਨ