ਗੁਰਸ਼ਰਨ ਭਾਅ ਜੀ ਦੀ ਯਾਦ ‘ਇਨਕਲਾਬੀ ਰੰਗਮੰਚ ਦਿਵਸ’ ਵਜੋਂ ਮਨਾਈ ਗਈ

0
1930

ਸ਼ਬਦੀਸ਼
ਬਰਨਾਲਾ – ਪੰਜਾਬੀ ਨਾਟਕ ਤੇ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦੀ ਬਰਸੀ ਇਨਕਲਾਬੀ ਰੰਗਮੰਚ ਦਿਵਸ ਵਜੋਂ ਮਨਈ ਗਈ। ਦਾਣਾ ਮੰਡੀ ਵਿੱਚ ਪੰਜਾਬ ਲੋਕ ਸਭਿਆਚਾਰ ਮੰਚ (ਪਲਸ ਮੰਚ) ਦੀ ਅਗਵਾਈ ਹੇਠ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਸਮਾਗਮ ’ਚ ਬੁੱਧੀਜੀਵੀ, ਰੰਗਕਰਮੀ, ਲੇਖਕ, ਸਾਹਿਤਕਾਰ, ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ ਤੇ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਹ ਨਾਟਕ ਮੇਲਾ ਕਾਮਾਗਾਟਾਮਾਰੂ ਦੇ ਸਾਕੇ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ।

ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਨੂੰ ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਕੈਲਾਸ਼ ਕੌਰ, ਬੇਟੀਆਂ ਡਾ. ਨਵਸ਼ਰਨ, ਡਾ. ਅਰੀਤ, ਡਾ. ਅਤੁਲ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਅਗਵਾਈ ਦੇ ਸੂਬਾ ਕਮੇਟੀ, ਪ੍ਰੋ. ਅਜਮੇਰ ਸਿੰਘ ਔਲਖ, ਓਮ ਪ੍ਰਕਾਸ਼ ਗਾਸੋ ਸਮੇਤ ਪੰਜਾਬ ਦੀਆਂ ਦਰਜਨਾਂ ਨਾਟਕ ਅਤੇ ਸੰਗੀਤ ਮੰਡਲੀਆਂ ਦੀ ਨਿਰਦੇਸ਼ਕਾਂ, ਰੰਗਕਰਮੀਆਂ, ਗੀਤਕਾਰਾਂ, ਸੰਗੀਤਕਾਰਾਂ ਅਤੇ ਗਾਇਕ ਕਲਾਕਾਰਾਂ ਤੋਂ ਇਲਾਵਾ ਕੋਈ ਚਾਰ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਦੀ ਸੋਚ ਨੂੰ ਪਰਨਾਇਆ ਇਨਕਲਾਬੀ ਰੰਗਮੰਚ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਸਦਾ ਸੰਘਰਸ਼ਸ਼ੀਲ ਰਹੇਗਾ।

ਗੁਰਸ਼ਰਨ ਭਾਅ ਜੀ ਦੀ ਧੀ ਡਾ. ਨਵਸ਼ਰਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਨੂੰ ਦਰਪੇਸ਼ ਤਿੱਖੀਆਂ ਚੁਣੌਤੀਆਂ ਦੇ ਦੌਰ ਵਿੱਚ ਪੰਜਾਬ ਦੀਆਂ ਔਰਤਾਂ ਦਾ ਸੰਘਰਸ਼ ਤਸਵੀਰ ਦਾ ਦੂਜਾ ਤੇ ਨਿਰੋਆ ਪੱਖ ਸਾਹਮਣੇ ਲਿਆ ਰਿਹਾ ਹੈ, ਜਦੋਂ ਮੀਡੀਆ ਤੇ ਚਾਲੂ ਕਿਸਮ ਦੇ ਗਾਇਕਾਂ ਤੇ ਫਿਲਮਾਂ ਰਾਹੀਂ ਤਸਵੀਰ ਪੰਜਾਬ ਦੀ ਕੋਈ ਹੋਰ ਤਸਵੀਰ ਪਰੋਸੀ ਜਾ ਜਾਂਦੀ ਹੈ। ਇਨ੍ਹਾਂ ਔਰਤਾਂ ਦੇ ਸੰਘਰਸ਼ ਲਈ ਸਾਹਮਣੇ ਆਉਣ ਵਿੱਚ ਗੁਰਸ਼ਰਨ ਸਿੰਘ ਦੇ ਰੰਗਮੰਚ ਦਾ ਯੋਗਦਾਨ ਹੈ ਅਤੇ ਲੋਕ ਸੰਘਰਸ਼ਾਂ ਸਦਕਾ ਭਾਅ ਜੀ ਦੇ ਵਿੱਢੇ ਸਭਿਆਚਾਰਕ ਸੰਘਰਸ਼ ਦਾ ਭਵਿੱਖ ਰੌਸ਼ਨ ਹੈ। ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਕਾਮਾਗਾਟਾ ਮਾਰੂ ਦੀ ਸ਼ਤਾਬਦੀ ਮੌਕੇ ਇਸ ਇਤਿਹਾਸਕ ਘਟਨਾ ਤੇ ਗ਼ਦਰ ਪਾਰਟੀ ਦੀ ਸਹੀ ਸਮਝਦਾਰੀ ਲੋਕਾਂ ਤੱਕ ਲਿਜਾਣੀ ਹਰ ਪ੍ਰਗਤੀਸ਼ੀਲ ਸਾਥੀ ਦਾ ਫ਼ਰਜ਼ ਹੈ।
ਨਾਟਕਾਂ ਭਰੀ ਰਾਤ ’ਚ ਯੁਵਾ ਥੀਏਟਰ ਜਲੰਧਰ ਵੱਲੋਂ ਡਾ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ ਹੇਠ ‘ਜਿੱਥੇ ਕਵਿਤਾ ਖ਼ਤਮ ਹੁੰਦੀ ਹੈ’ ਨਾਟਕ ਪੇਸ਼ ਕੀਤਾ ਗਿਆ। ਇਹ ਨਾਟਕ ਦੀ ਕਹਾਣੀ ਪ੍ਰਾਈਵੇਟ ਕਾਲਜ ਦੀ ਜ਼ਮੀਨ ਕਾਰਪੋਰੇਟ ਕੰਪਨੀ ਨੂੰ ਵੇਚੇ ਜਾਣ ਖਿਲਾਫ਼ ਸੰਘਰਸ਼ ਸਦਕਾ ਸਿਖ਼ਰ ਵੱਲ ਵਧਦੀ ਹੈ, ਜਿਸਦੀ ਅਗਵਾਈ ਭਗਤ ਨਾਂ ਨੌਜਵਾਨ ਤੇ ਕਾਮਰੇਡ ਸਾਂਝੇ ਤੌਰ ’ਤੇ ਕਰਦੇ ਹਨ। ਇਸ ਨਾਟਕ ਦੇ ਕੇਂਦਰ ਵਿੱਚ ਸ਼ਹੀਦ ਭਗਤ ਸਿੰਘ ਦਾ ਸੰਘਰਸ਼ ਤੇ ਫ਼ਲਸਫਾ ਵੀ ਹੈ, ਪਰ ਅਸਲ ਸੰਦੇਸ਼ ਲਾਲ ਕਿਤਾਬ ਤੇ ਧਰਮ-ਗ੍ਰੰਥ ਦੀ ਵਿਚਾਰਧਾਰਾ ਦਾ ਸੁਮੇਲ ਪੈਦਾ ਕਰਨਾ ਹੈ, ਜਿਸਦੀ ਪ੍ਰਤੀਨਿਧਤਾ ਕਰਦਾ ਨੌਜਵਾਨ  ਕਾਮਰੇਡ ਕਿਰਦਾਰ ਨੂੰ ਏਹੀ ਮੱਤ ਦੇਣ ਦਾ ਯਤਨ ਕਰਦਾ ਹੈ।

Also Read :   Swiggy launches Health Hub in Chennai

ਸੁਚੇਤਕ ਰੰਗ ਮੰਚ ਮੁਹਾਲੀ ਨੇ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਮਰਹੂਮ ਗੁਰਸ਼ਰਨ ਸਿੰਘ ਦਾ ਨਾਟਕ ‘ਇੱਕੋ ਮਿੱਟੀ ਦੇ ਪੁੱਤ’ ਦੇ ਪੁੱਤ ਪੇਸ਼ ਕੀਤਾ, ਜਿਸਦਾ ਸੰਦੇਸ਼ ਕਹਾਣੀ ਮਜ਼ਦੂਰ-ਕਿਸਾਨ ਏਕਤਾ ਹੈ। ਅਜੀਤ ਸਿੰਘ ਪੱਤੋ ਦੀ ਕਹਾਣੀ ’ਤੇ ਆਧਾਰਤ ਇਹ ਨਾਟਕ ਖੇਤੀ ਖੇਤਰ ਵਿੱਚ ਦੀ ਕੰਬਾਈਨ ਦੇ ਦਾਖਲੇ ਹੋਣ ਦੇ ਦੌਰ ਦੀ ਹੈ, ਜਦੋਂ ਕੰਬਾਈਨ ਮਾਲਕ ਧਨੀ ਕਿਸਾਨ ਗਰੀਬ ਮਜ਼ਦੂਰਾਂ-ਕਿਸਾਨਾਂ ’ਚ ਦੁਫੇੜ ਪੈਦਾ ਕਰਕੇ ਲਾਹਾ ਲੈਣਾ ਚਾਹੁੰਦਾ ਹੈ। ਪੀਪਲਜ਼ ਥੀਏਟਰ ਲਹਿਰਾਗਾਗਾ ਵੱਲੋਂ ਸੈਮੂਅਲ ਜੌਨ ਨਿਰਦੇਸ਼ਨਾ ਹੇਠ ‘ਆ ਜਾਓ ਦੇਈਏ ਹੋਕਾ’ ਨਾਟਕ ਪੇਸ਼ ਕੀਤਾ। ਇਸਦੀ ਕਹਾਣੀ ਵੀ ਵਿਹੜੇ ਵਾਲੇ ਲੋਕਾਂ ਦਾ ਜੱਟ ਕਿਸਾਨੀ ਵੱਲੋਂ ਬਾਈਕਾਟ ਕਰਨ ਦੇ ਮੁੱਦੇ ’ਤੇ ਉਸਾਰੀ ਗਈ ਸੀ, ਜਿਸਦੇ ਪਿੱਛੇ ਜਗੀਰਦਾਰੀ ਦੇ ਪਿਛੋਕੜ ਵਾਲਾ ਧਨੀ ਕਿਸਾਨ ਹੈ। ਲੋਕਰੰਗ ਮੰਚ, ਚੰਨ ਚਮਕੌਰ ਅਤੇ ਨਿਰਮਲ ਧਾਲੀਵਾਲ (ਗਾਥਾ-ਏ-ਗ਼ਦਰ) ਨਾਟਕ ਖੇਡੇ ਜਾਣਗੇ। ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ਸੰਗੀਤ ਨਾਟ ‘ਇੱਕ ਰਾਤ ਦੋ ਸੂਰਜ’ ਚੇਤਨਾ ਕਲਾ ਕੇਂਦਰ ਬਰਨਾਲਾ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਹ ਨਾਟਕ ਗੁਰਸ਼ਰਨ ਸਿੰਘ ਦੇ ਦਿਹਾਂਤ ਦੀ ਰਾਤ (27 ਸਤੰਬਰ) ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦੀ ਰਾਤ (28 ਸਤੰਬਰ) ਦੀ ਕਹਾਣੀ ਪੇਸ਼ ਕੀਤੀ ਗਈ। ਇਸ ਮੌਕੇ ਮਾਸਟਰ ਰਾਮ ਕੁਮਾਰ ਦੀ ਲੋਕ ਸੰਗੀਤ ਮੰਡਲੀ ਭਦੌੜ, ਸਵਰਨ ਰਸੂਲਪੁਰੀ ਦੇ ਕਵੀਸ਼ਰੀ ਜਥੇ ਅਤੇ ਜਗਸੀਰ ਜੀਦਾ ਦੇ ਗੀਤ-ਸੰਗੀਤ ਤੋਂ ਇਲਾਵਾ ਇਕਬਾਲ ਉਦਾਸੀ ਤੇ ਅੰਮ੍ਰਿਤਪਾਲ ਬਠਿੰਡਾ ਨੇ ਵੀ ਗੀਤ ਪੇਸ਼ ਕੀਤੇ।

Also Read :   Zee Classic celebrates comedy all November with the ‘Hasaa Toh Fasaa’ film festival!

LEAVE A REPLY

Please enter your comment!
Please enter your name here