15.6 C
Chandigarh
spot_img
spot_img

Top 5 This Week

Related Posts

ਚੋਣਾਂ ਵਿੱਚ ਵੱਡੀ ਹਾਰ ਮਗਰੋਂ ਵੀ ਓਬਾਮਾ ਦੀਆਂ ਬਾਗ਼ੀ ਸੁਰਾਂ ਥੰਮੀਆਂ ਨਹੀਂ

obama
ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਪੱਖ ਵਿੱਚ ਇਮੀਗ੍ਰੇਸ਼ਨ ਸੁਧਾਰਾਂ ਲਈ ਕਾਂਗਰਸ ਨੂੰ ਬਾਈਪਾਸ ਕਰਨ ਦੇ ਰੁਖ਼ ਦਾ ਪ੍ਰਗਟਾਵਾ

ਐਨ ਐਨ ਬੀ

ਵਾਸ਼ਿੰਗਟਨ – ਚੋਣ ’ਚ ਪਛੜਨ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਾਗੀ ਸੁਰ ਦਾ ਮੁਜ਼ਾਹਰਾ ਕਰਦਿਆਂ ਕਿਹਾ ਹੈ ਕਿ ਉਹ ਰਿਪਬਲਿਕਨਾਂ ਨਾਲ ਰਲਕੇ ਕੰਮ ਕਰਨ ਲਈ ਤਿਆਰ ਹੈ, ਪਰ ਇਮੀਗ੍ਰੇਸ਼ਨ ਸੁਧਾਰਾਂ ਜਿਹੇ ਮੁੱਦਿਆਂ ਉੱਤੇ ਉਹ ਕਾਂਗਰਸ ਤੋਂ ਵੀ ਬਾਹਰ ਜਾ ਕੇ ਫੈਸਲੇ ਲੈਣ ਸਕਦਾ ਹੈ, ਜਿਸ ਨਾਲ 2.4 ਲੱਖ ਭਾਰਤੀਆਂ ਸਮੇਤ ਇਕ ਕਰੋੜ 10 ਲੱਖ ਗੈਰਕਾਨੂੰਨੀ ਆਵਾਸੀਆਂ ਨੂੰ ਅਮਰੀਕਾ ਵਿੱਚ ਰਹਿ ਸਕਣ ਦਾ ਅਧਿਕਾਰ ਮਿਲ ਜਾਵੇਗਾ। ਅਮਰੀਕਾ ਦੇ ਭਵਿੱਖ ਲਈ ਭਰੋਸੇ ਨਾਲ ਲਬਰੇਜ਼ ਓਬਾਮਾ ਨੇ ਆਪਣੇ 90 ਮਿੰਟ ਦੇ ਭਾਸ਼ਣ ਵਿੱਚ ਕਿਹਾ ਕਿ ਹੋਰ ਕਿਸੇ ਵੀ ਮੁਲਕ ’ਚ ਮੁਕਾਬਲੇ ਅਮਰੀਕਾ ਕੋਲ ਹਰ ਪਹਿਲੂ ਤੋਂ ਭਰਪੂਰ ਸਾਧਨ ਹਨ। ਉਨ੍ਹਾਂ ਕਿਹਾ, ‘‘ਮੈਂ ਸੱਚੀਂ-ਮੁੱਚੀਂ ਅਮਰੀਕਾ ਲਈ ਆਸਵੰਦ ਹਾਂ। ਬਿਨਾਂ ਸ਼ੱਕ ਇਸ ਵੇਲੇ ਸਥਿਤੀ ਉਲਟ ਚੱਲ ਰਹੀ ਹੈ, ਪਰ ਜਦੋਂ ਆਪਾਂ ਸਾਰੇ ਤੱਥਾਂ ’ਤੇ ਨਜ਼ਰ ਮਾਰੀਏ ਤਾਂ ਸਾਡੀ ਆਰਥਿਕਤਾ ਹੋਰ ਕਿਸੇ ਵੀ ਨਾਲੋਂ ਕਿਤੇ ਮਜ਼ਬੂਤ ਹੈ।”

ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆਂ ਭਰ ਦੇ ਸਰਵੋਤਮ ਤੇ ਆਹਲਾ ਦਰਜੇ ਦੇ ਲੋਕਾਂ ਲਈ ਹਮੇਸ਼ਾ ਆਕਰਸ਼ਣ ਦਾ ਕੇਂਦਰ ਰਹੇਗਾ ਤੇ ਦੁਨੀਆਂ ਭਰ ਤੋਂ ਜ਼ਹੀਨ ਲੋਕ ਇੱਥੇ ਪੁੱਜਦੇ ਹਨ। ਉਨ੍ਹਾਂ ਦੱਸਿਆ ਕਿ ਅਗਲੇ ਦੋ ਕੁ ਸਾਲ ਉਨ੍ਹਾਂ ਦਾ ਕਾਰਜ ਕੁਝ ਵਿਹਾਰਕ ਤੇ ਠੋਸ ਕੰਮ ਕਰਨੇ ਹਨ ਤੇ ਇਸ ਵਿੱਚ ਜਿੰਨਾ ਕਾਂਗਰਸ ਨਾਲ ਰਲ ਕੇ ਸੰਭਵ ਹੋਇਆ ਠੀਕ ਹੈ, ਜਿੱਥੇ ਅਜਿਹਾ ਸੰਭਵ ਨਾ ਹੋਇਆ ਤਾਂ ਉਹ ਆਪਣੇ ਬਲਬੂਤੇ ਕਰਨਗੇ ਤੇ ਲੋਕਾਂ ਨੂੰ ਦਿਖਾਉਣਗੇ ਕਿ ਕਿਉਂ ਅਮਰੀਕਾ ਨੂੰ ਸਵੈ-ਭਰੋਸੇ ਨਾਲ ਭਰਪੂਰ ਹੋਣਾ ਚਾਹੀਦਾ ਹੈ ਤੇ ਲੋਕਾਂ ਨੂੰ ਤਰੱਕੀ ਤੇ ਆਸ ਦੇ ਰਾਹ ਪਾਈਂ ਰੱਖਣਾ ਹੈ।
ਉਂਜ ਓਬਾਮਾ ਨੇ ਰਿਪਬਲਿਕਨਾਂ ਹੱਥੋਂ ਹੋਈ ਡੈਮੋਕੈ੍ਰਟਾਂ ਦੀ ਹਾਰ ਦੀ ਸਿੱਧੀ ਜ਼ਿੰਮੇਵਾਰੀ ਲੈਣੋਂ ਟਾਲਾ ਹੀ ਵੱਟਿਆ ਜਿਨ੍ਹਾਂ ਨੇ ਉਸ ਦੀ ਪਾਰਟੀ ਤੋਂ ਸੈਨੇਟ ਦਾ ਕੰਟਰੋਲ ਖੋਹ ਲਿਆ ਹੈ ਤੇ ਪ੍ਰਤੀਨਿਧ ਸਦਨ ’ਤੇ ਸ਼ਿਕੰਜਾ ਵਧਾ ਦਿੱਤਾ ਹੈ ਤੇ ਉਨ੍ਹਾਂ ਦੇ ਗਵਰਨਰਾਂ ਦੇ ਕਈ ਅਹਿਮ ਅਹੁਦੇ ਖੋਹ ਲਏ ਹਨ। ਓਬਾਮਾ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਉਹ ਮੁਲਕ ਦਾ ਆਗੂ ਬਣਿਆ, ਅਮਰੀਕਾ ਨੇ ਅਸਲ ਤਰੱਕੀ ਕੀਤੀ। ਉਨ੍ਹਾਂ ਕਿਹਾ ਕਿ ਵਧੇਰੇ ਅਮਰੀਕੀ ਇਸ ਵੇਲੇ ਕੰਮ ਕਰ ਰਹੇ ਹਨ। ਬੇਰੁਜ਼ਗਾਰੀ ਘਟੀ ਹੈ। ਵਧੇਰੇ ਲੋਕਾਂ ਦਾ ਸਿਹਤ ਬੀਮਾ ਹੋਇਆ ਹੈ। ਮੈਨੂਫੈਕਚਰਿੰਗ ਵਿੱਚ ਵਾਧਾ ਹੋਇਆ ਹੈ। ਘਾਟਾ ਘੱਟ ਗਿਆ ਹੈ ਤੇ ਅਮਰੀਕਾ ਦੀ ਵਿਦੇਸ਼ੀ ਤੇਲ ਉੱਤੇ ਨਿਰਭਰਤਾ ਘਟੀ ਹੈ। ਗੈਸ ਦੇ ਭਾਅ ਵੀ ਘਟੇ ਹਨ।

ਉਨ੍ਹਾਂ ਨੇ ਅਗਲੇ ਦੋ ਸਾਲਾਂ ਦੌਰਾਨ ਕੌਮੀ ਏਜੰਡਾ ਲਾਗੂ ਕਰਨ ਤੇ ਅਮਰੀਕਾ ਨੂੰ ਅੱਗੇ ਲਿਜਾਣ ਲਈ ਰਿਪਬਲਿਕਨ ਪਾਰਟੀ ਨਾਲ ਰਲ ਕੇ ਕੰਮ ਕਰਨ ਦੀ ਖਾਹਸ਼ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪਾਸ ਕੁਝ ਬਿੱਲਾਂ ’ਤੇ ਉਹ ਦਸਤਖ਼ਤ ਨਹੀਂ ਕਰ ਸਕਦੇ ਤੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉਹ ਕੁਝ ਕੰਮ ਕਰਨਗੇ, ਜੋ ਕਾਂਗਰਸ ਨੂੰ ਪਸੰਦ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਰਹਿੰਦੇ ਦੋ ਸਾਲਾਂ ਲਈ ਉਨ੍ਹਾਂ ਦੇ ਲਈ ਕੋਈ ਮਜ਼ਬੂਤ ਵਿਧਾਨਕ ਆਧਾਰ ਨਾ ਹੋਣ ’ਤੇ ਉਹ ਇਮੀਗ੍ਰੇਸ਼ਨ ਸੁਧਾਰਾਂ ਬਾਰੇ ਯੋਜਨਾਵਾਂ ਪਾਸ ਹੋਣ ਲਈ ਜ਼ੋਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਾਲ ਉਹ ਕਾਰਜਕਾਰੀ ਕਾਰਵਾਈ ਕਰਨਗੇ ਤੇ ਇਹ ਉਡੀਕ ਨਹੀਂ ਕਰਨਗੇ ਕਿ ਨਵੀਂ ਕਾਂਗਰਸ ਵਿਆਪਕ ਪਾਰਟੀ ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਕੋਈ ਉਪਰਾਲਾ ਕਰਦੀ ਹੈ ਜਾਂ ਨਹੀਂ।

ਰਿਪਬਲਿਕਨਾਂ ਵੱਲੋਂ ਨਵੇਂ ਏਜੰਡੇ ਉੱਪਰ ਵਿਚਾਰਾਂ ਸ਼ੁਰੂ   

ਓਧਰ ਅਮਰੀਕੀ ਕਾਂਗਰਸ ਦੇ ਦੋਵੇਂ ਚੈਂਬਰਾਂ ’ਤੇ ਪੂਰਾ ਕਬਜ਼ਾ ਕਰਨ ਮਗਰੋਂ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣ ਅਤੇ ਆਰਥਿਕਤਾ ਨੂੰ ਕੇਂਦਰ ਵਿੱਚ ਰੱਖ ਕੇ ਆਪਣੇ ਏਜੰਡੇ ਦਾ ਖ਼ਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਵਾਲ ਸਟਰੀਟ ਜਰਨਲ ਵਿੱਚ ਸੰਪਾਦਕੀ ਪੰਨੇ ਦੇ ਸਾਹਮਣੇ ਵਾਲੇ ਪੰਨੇ ’ਤੇ ਸਾਂਝੇ ਲੇਖ ਵਿੱਚ ਪ੍ਰਤੀਨਿਧ ਸਦਨ ਦੇ ਸਪੀਕਰ ਜੌਹਨ ਬੋਇਹਨਰ ਤੇ ਸੈਨੇਟ ਆਗੂ ਮਿੱਚ ਮੈਕਵੈੱਲ ਨੇ ਆਪਣੀਆਂ ਤਰਜ਼ੀਹਾਂ ਦਾ ਖੁਲਾਸਾ ਕੀਤਾ ਹੈ ਤੇ ਕਿਹਾ ਹੈ ਕਿ ਉਹ ਓਬਾਮਾ ਕੇਅਰ ਨੂੰ ਰੱਦ ਕਰਾਉਣ ਦਾ ਯਤਨ ਕਰਨਗੇ, ਕਿਉਂਕਿ ਇਸ ਦਾ ਨੌਕਰੀਆਂ ਉੱਤੇ ਉਲਟ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ਨੂੰ ਸਿੱਧਾ ਟਕਰਨਗੇ।

Popular Articles