spot_img
22.5 C
Chandigarh
spot_img
spot_img
spot_img

Top 5 This Week

Related Posts

ਜੰਮੂ ਕਸ਼ਮੀਰ ਅਤੇ ਝਾਰਖੰਡ ਵਿੱਚ ਚੋਣਾਂ ਦਾ 25 ਨਵੰਬਰ ਤੋਂ ਹੋਵੇਗਾ ਆਗਾਜ਼

ਪੰਜ ਪੜਾਵੀ ਚੋਣਾਂ 20 ਦਸੰਬਰ ਨੂੰ ਖ਼ਤਮ ਹੋਣਗੀਆਂ

CEC addressing media

ਐਨ ਐਨ ਬੀ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਪੰਜ ਗੇੜਾਂ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਸੂਬਿਆਂ ’ਚ 25 ਨਵੰਬਰ, 2 ਦਸੰਬਰ, 9, 14 ਅਤੇ 20 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ  23 ਦਸੰਬਰ ਨੂੰ ਹੋਵੇਗੀ। ਚੋਣਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਵੀ ਐਸ ਸੰਪਤ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ’ਚ ਖਾਲੀ ਹੋਈਆਂ ਤਿੰਨ ਸੀਟਾਂ ’ਤੇ ਵੀ ਜ਼ਿਮਨੀ ਚੋਣਾਂ 25 ਨਵੰਬਰ ਨੂੰ ਕਰਾਉਣ ਦਾ ਐਲਾਨ ਕੀਤਾ ਹੈ।  ਇਹ ਸੀਟਾਂ ਵਿਧਾਇਕਾਂ ਦੇ ਲੋਕ ਸਭਾ ਮੈਂਬਰ ਬਣਨ ਬਾਅਦ ਖਾਲੀ ਹੋਈਆਂ ਸਨ।
ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦੀ ਮੌਜੂਦਾ ਛੇ ਸਾਲਾਂ ਦੀ ਮਿਆਦ 16 ਜਨਵਰੀ ਨੂੰ ਮੁੱਕਣ ਵਾਲੀ ਹੈ। 2008 ਦੀਆਂ ਚੋਣਾਂ ’ਚ 61 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਸੀ ਅਤੇ ਚੋਣਾਂ 7 ਪੜਾਵਾਂ ’ਚ ਕਰਾਈਆਂ ਗਈਆਂ ਹਨ। ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦੀਆਂ 87 ਸੀਟਾਂ ਹਨ ਜਦਕਿ ਝਾਰਖੰਡ ’ਚ 81 ਸੀਟਾਂ ਹਨ। ਜੰਮੂ-ਕਸ਼ਮੀਰ ’ਚ ਸੱਤ ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਇਸੇ ਤਰ੍ਹਾਂ ਝਾਰਖੰਡ ’ਚ 9 ਸੀਟਾਂ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ।
ਮੁੱਖ ਚੋਣ ਕਮਿਸ਼ਨਰ ਮੁਤਾਬਕ ਜੰਮੂ-ਕਸ਼ਮੀਰ ’ਚ 72 ਲੱਖ 25 ਹਜ਼ਾਰ ਵੋਟਰ ਹਨ ਜਦਕਿ ਝਾਰਖੰਡ ’ਚ ਦੋ ਕਰੋੜ 7 ਲੱਖ 44 ਹਜ਼ਾਰ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਜੰਮੂ-ਕਸ਼ਮੀਰ ’ਚ 10 ਹਜ਼ਾਰ 15 ਅਤੇ ਝਾਰਖੰਡ ’ਚ 24 ਹਜ਼ਾਰ 648 ਪੋਲਿੰਗ ਸਟੇਸ਼ਨ ਬਣਾਏ ਜਾਣਗੇ।
ਸੰਪਤ ਨੇ ਦੱਸਿਆ ਕਿ ਵੋਟਰਾਂ  ਦੀ ਸਹੂਲਤ ਲਈ ਤਸਵੀਰ ਵਾਲੀਆਂ ਵੋਟਰ ਪਰਚੀ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਵੋਟਰਾਂ ਨੂੰ ਵੰਡੀਆਂ ਜਾਣਗੀਆਂ। ਵੋਟਰਾਂ ਨੂੰ ਨੋਟਾ ਦਾ ਬਟਨ ਦਬਾ ਕੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦੀ ਵੀ ਸਹੂਲਤ ਦਿੱਤੀ ਜਾਵੇਗੀ। ਜੰਮੂ ਅਤੇ ਕਸ਼ਮੀਰ ’ਚ ਪਹਿਲੇ ਗੇੜ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ 28 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਪਹਿਲੇ ਗੇੜ ’ਚ 15 ਸੀਟਾਂ ’ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ ’ਚ ਬਾਰਾਮੂਲਾ ਦੀਆਂ ਤਿੰਨ, ਸ੍ਰੀਨਗਰ ਦੀਆਂ ਦੋ, ਲੱਦਾਖ਼ ਦੀਆਂ ਚਾਰ ਅਤੇ ਊਧਮਪੁਰ ਦੀਆਂ ਛੇ ਸੀਟਾਂ ਸ਼ਾਮਲ ਹਨ।
ਦੋ ਦਸੰਬਰ ਨੂੰ 9 ਹਲਕਿਆਂ ’ਚ ਵੋਟਾਂ ਪੈਣਗੀਆਂ। ਇਨ੍ਹਾਂ ’ਚ ਊਧਮਪੁਰ ਦੀਆਂ ਛੇ, ਬਾਰਾਮੂਲਾ ਦੀਆਂ ਪੰਜ, ਅਨੰਤਨਾਗ ਦੀਆਂ ਚਾਰ ਅਤੇ ਜੰਮੂ ਦੀਆਂ ਤਿੰਨ ਸੀਟਾਂ  ਸ਼ਾਮਲ ਹਨ। ਦੂਜੇ ਗੇੜ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ 7 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ। ਤੀਜੇ ਗੇੜ ਲਈ 9 ਦਸੰਬਰ ਨੂੰ 16 ਸੀਟਾਂ ’ਤੇ ਵੋਟਾਂ ਪੈਣਗੀਆਂ। ਚੌਥੇ ਗੇੜ ਲਈ ਨੋਟੀਫਿਕੇਸ਼ਨ 19 ਨਵੰਬਰ ਨੂੰ ਜਾਰੀ ਕੀਤਾ  ਜਾਵੇਗਾ ਅਤੇ ਵੋਟਾਂ 14 ਦਸੰਬਰ ਨੂੰ 9 ਹਲਕਿਆਂ ’ਚ ਪੈਣਗੀਆਂ। ਇਨ੍ਹਾਂ ’ਚ ਸ੍ਰੀਨਗਰ ਸ਼ਹਿਰ ਦੀਆਂ 9, ਅਨੰਤਨਾਗ ਦੀਆਂ ਸੱਤ ਅਤੇ ਜੰਮੂ ਪਾਰਲੀਮਾਨੀ ਹਲਕੇ ਦੀਆਂ ਦੋ ਸੀਟਾਂ ਸ਼ਾਮਲ ਹਨ। ਚੋਣਾਂ ਦੇ ਆਖਰੀ ਗੇੜ 20 ਦਸੰਬਰ ਨੂੰ ਊਧਮਪੁਰ ਦੀਆਂ ਪੰਜ ਅਤੇ ਜੰਮੂ ਦੀਆਂ 15 ਸੀਟਾਂ ’ਤੇ ਵੋਟਾਂ ਪੈਣਗੀਆਂ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਕਦਮ ਚੁੱਕੇ ਜਾ ਰਹੇ ਹਨ।

ਨੈਸ਼ਨਲ ਕਾਨਫਰੰਸ ਤੋਂ ਬਿਨਾਂ ਕਿਸੇ ਨੂੰ ਉਜ਼ਰ ਨਹੀਂ: ਸੰਪਤ

ਮੁੱਖ ਚੋਣ ਕਮਿਸ਼ਨਰ ਵੀ ਐਸ ਸੰਪਤ ਨੇ ਦਾਅਵਾ ਕੀਤਾ ਹੈ ਕਿ ਜੰਮੂ ਅਤੇ ਕਸ਼ਮੀਰ ’ਚ ਆਏ ਹੜ੍ਹਾਂ ਦਾ ਚੋਣਾਂ ’ਤੇ ਕੋਈ ਅਸਰ ਨਹੀਂ ਪਏਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਫੈਸਲਾ ਕਰਨ ਸਮੇਂ ਹੜ੍ਹਾਂ ਤੋਂ ਬਾਅਦ ਦੇ ਅਸਰ, ਮੌਸਮ, ਤਿਉਹਾਰਾਂ ਅਤੇ ਅਮਨ ਤੇ ਕਾਨੂੰਨ ਦੀ ਹਾਲਤ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਪਾਰਟੀ ਨੇ ਚੋਣਾਂ ਅਜੇ ਨਾ ਕਰਵਾਉਣ ਲਈ ਕਿਹਾ ਸੀ ਜਦਕਿ ਬਾਕੀ ਸਾਰੀਆਂ ਪਾਰਟੀਆਂ ਰਾਜ਼ੀ ਸਨ।

Popular Articles