13.2 C
Chandigarh
spot_img
spot_img

Top 5 This Week

Related Posts

ਧੂਰੀ ‘ਚ ਹਾਦਸੇ ਮਗਰੋਂ ਟਰਾਲਾ ਘਰ ’ਚ ਦਾਖ਼ਲ, ਚਾਰ ਹਲਾਕ, ਇੱਕ ਗੰਭੀਰ ਜ਼ਖ਼ਮੀ

333

ਐਨ ਐਨ ਬੀ ਧੂਰੀ – ਧੂਰੀ-ਸੰਗਰੂਰ  ਸੜਕ ’ਤੇ ਪੈਂਦੇ ਪਿੰਡ ਬੇਨੜਾ ਨੇੜੇ ਅੱਜ ਸਵੇਰੇ 5 ਵਜੇ ਹੋਏ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ  ਸਿਵਲ ਹਸਪਤਾਲ ਧੂਰੀ ਲਿਜਾਇਆ ਗਿਆ। ਜਿਸ ਦੀ ਹਾਲਤ ਨੂੰ ਦੇਖਦੇ ਹੋਏ ਡੀਐਮਸੀ  ਲੁਧਿਆਣਾ ਭੇਜ ਦਿੱਤਾ ਗਿਆ। ਪਿੰਡ  ਬੇਨੜਾ ਦੇ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ। ਘਟਨਾ ਦੇ ਵੇਰਵੇ ਦੱਸਦੇ ਹਨ ਕ ਪਿੰਡ ਦਾ ਹੀ ਕਿਸਾਨ ਮੱਖਣ ਸਿੰਘ ਪੁੱਤਰ ਨਾਥ ਸਿੰਘ ਆਪਣਾ ਬਾਸਮਤੀ ਝੋਨਾ ਵੇਚਣ ਲਈ ਆਪਣੇ ਟਰੈਕਟਰ -ਟਰਾਲੀ ਤੇ ਸੰਗਰੂਰ ਜਾ ਰਿਹਾ ਸੀ, ਜਦੋਂ ਉਹ ਸੜਕ  ਕਿਨਾਰੇ ਖੜ੍ਹੇ  ਟਰੱਕ ਨੂੰ ਓਵਰ ਟੇਕ  ਕਰਨ ਲੱਗਾ, ਉਨ੍ਹਾਂ ਦੇ ਪਿੱਛੋਂ ਬਜਰੀ ਦਾ ਭਰਿਆ  ਟਰੱਕ ਟਰਾਲਾ ਬੇਕਾਬੂ ਹੋ ਕੇ ਇਸ ਟਰੈਕਟਰ ਟਰਾਲੀ ਨੂੰ ਆਪਣੇ ਨਾਲ ਘੜੀਸਦਾ ਹੋਇਆ ਸੜਕ ਦੇ ਕਿਨਾਰੇ ਸਾਬਕਾ ਸਰਪੰਚ ਅਜਾਇਬ ਸਿੰਘ ਦੇ ਪੁੱਤਰ ਜਗਤਾਰ ਸਿੰਘ ਦੇ ਘਰ ਵਿੱਚ ਲੈ ਵੜਿਆ, ਇਸ ਵਿੱਚ  ਟਰੈਕਟਰ ਚਾਲਕ ਮੱਖਣ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦਾ ਸਾਥੀ ਅਮਰੀਕ ਸਿੰਘ ਪੁੱਤਰ ਗੁਰਮੇਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ  ਧੂਰੀ ਭੇਜਿਆ ਗਿਆ, ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੀ.ਐਮ.ਸੀ. ਲੁਧਿਆਣਾ ਭੇਜ ਦਿੱਤਾ।

ਸਥਾਨਕ ਲੋਕਾਂ ਨੇ ਦੱਸਿਆ ਉਕਤ ਟਰੈਕਟਰ-ਟਰੱਕ ਟਰਾਲੇ ਦੀ ਟੱਕਰ ਤੋਂ ਬਾਅਦ ਟਰੈਕਟਰ ਨੂੰ ਘੜੀਸਦਾ ਹੋਇਆ ਟਰੱਕ ਘਰ ਵਿੱਚ ਜਾ ਵੜਿਆ, ਜਿਸ ਕਾਰਨ ਘਰ ਦਾ ਇੱਕ ਕਮਰਾ ਬੁਰੀ ਤਰ੍ਹਾਂ ਡਿੱਗ ਗਿਆ, ਪਰ ਪਰਿਵਾਰ ਦੇ ਮੈਂਬਰ ਕਮਰੇ ਵਿੱਚ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ  ਬਚਾਓ ਕੰਮ ਸ਼ੁਰੂ ਕਰਦੇ ਹੋਏ ਕਰੇਨ ਦੀ ਮਦਦ  ਨਾਲ ਟਰਾਲਾ ਅਤੇ ਟਰੈਕਟਰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਜਿੱਥੇ ਟਰੱਕ ਟਰਾਲੇ ਦੇ ਡਰਾਈਵਰ ਤੇ ਕੰਡਕਟਰ ਦੀਆਂ ਲਾਸ਼ਾਂ ਮਕਾਨ ਦੇ ਮਲਬੇ ਦੇ ਹੇਠੋਂ ਕੱਢੀਆਂ ਅਤੇ ਇੱਕ ਮਿਲੀ ਹੋਰ ਲਾਸ਼ ਦੀ ਪਛਾਣ ਨਹੀਂ ਹੋਈ।

Popular Articles