10 C
Chandigarh
spot_img
spot_img

Top 5 This Week

Related Posts

ਪਾਨੀਰਸੇਲਵਮ ਹੋਣਗੇ ਤਾਮਿਲਨਾਡੂ ਦੇ ‘ਕਾਰਜਕਾਰੀ ਮੁੱਖ ਮੰਤਰੀ’ : ਜ਼ਮਾਨਤ ਲਈ ਹਾਈਕੋਰਟ ’ਚ ਪਏਗੀ ਅਰਜ਼ੀ

 

jai lalita

ਐਨ ਐਨ ਬੀ

ਚੇਨਈ – ਐਨਾ ਡੀ ਐਮ ਕੇ ਸੁਪਰੀਮੋ  ਜੈਲਲਿਤਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਚਾਰ ਸਾਲਾਂ ਲਈ ਜੇਲ੍ਹ ਜਾਂਦੇ ਹੀ ਤਾਮਿਲਨਾਡੂ ਦੇ ਵਿੱਤ ਮੰਤਰੀ ਓ ਪਾਨੀਰਸੇਲਵਮ ਨੂੰ ਅੱਜ ਨਵੇਂ ਮੁੱਖ ਮੰਤਰੀ ਵਜੋਂ ਚੁਣ  ਲਿਆ ਗਿਆ। ਉਧਰ ਅੰਨਾ ਡੀ ਐਮ ਕੇ ਅਤੇ ਡੀ ਐਮ ਕੇ ਵਰਕਰਾਂ ’ਚ ਝੜਪਾਂ ਦੇ ਮਾਮਲੇ ’ਚ ਐਮ ਕਰੁਣਾਨਿਧੀ ਅਤੇ ਐਮ ਕੇ ਸਟਾਲਿਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।  ਜੈਲਲਿਤਾ ਨੂੰ ਸਜ਼ਾ ਸੁਣਾਏ ਜਾਣ  ਤੋਂ ਬਾਅਦ ਤਾਮਿਲਨਾਡੂ ’ਚ ਹੋਈ ਹਿੰਸਾ ਹੁਣ ਸ਼ਾਂਤ ਹੋ ਗਈ ਹੈ ਅਤੇ ਆਮ ਜਨਜੀਵਨ ਲੀਹ ’ਤੇ ਆ ਗਿਆ  ਹੈ। ਬੰਗਲੌਰ ਲਈ ਅੰਤਰਰਾਜੀ ਬੱਸ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤਣਾਅ ਨੂੰ ਦੇਖਦਿਆਂ ਪੁਲੀਸ ਥਾਂ- ਥਾਂ ’ਤੇ ਚੌਕਸੀ ਰੱਖ ਰਹੀ ਹੈ।
63 ਵਰ੍ਹਿਆਂ ਦੇ ਪਾਨੀਰਸੇਲਵਮ ਨੂੰ  ਜੈਲਲਿਤਾ ਦਾ ਭਰੋਸੇਮੰਦ ਮੰਨਿਆ ਜਾਂਦਾ ਹੈ 2001 ’ਚ ਜੈਲਲਿਤਾ ਦੇ ਅਹੁਦੇ ਤੋਂ ਹਟਣ ਬਾਅਦ ਵੀ ‘ਅੰਤਰਮ ਮੁੱਖ ਮੰਤਰੀ ਵਜੋਂ ਛੇ ਮਹੀਨਿਆਂ ਲਈ ਕੁਰਸੀ ਸੰਭਾਲੀ ਸੀ ਅਤੇ ਕੇਸ ’ਚੋਂ ਬਰੀ ਹੋਣ ਬਾਅਦ ਉਨ੍ਹਾਂ ਜੈਲਲਿਤਾ ਲਈ ਅਹੁਦਾ  ਖਾਲੀ ਕਰ ਦਿੱਤਾ ਸੀ। ਪਾਨੀਰਸੇਲਵਮ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਬੰਗਲੌਰ ਤੋਂ ਚੇਨਈ ਪੁੱਜ ਗਏ ਹਨ।

ਜ਼ਮਾਨਤ ਲਈ ਹਾਈਕੋਰਟ ਚ ਅੱਜ ਪਾਏਗੀ ਅਰਜ਼ੀ 

ਬੰਗਲੌਰ/ਚੇਨਈ: ਅੰਨਾ ਡੀ ਐਮ ਕੇ ਮੁਖੀ ਜੇ ਜੈਲਲਿਤਾ ਨੂੰ ਜ਼ਮਾਨਤ ਦਿਵਾਉਣ ਲਈ ਉਨ੍ਹਾਂ ਦੇ  ਵਕੀਲ ਭਲਕੇ ਕਰਨਾਟਕ ਹਾਈਕੋਰਟ ਦਾ  ਰੁਖ ਕਰਨਗੇ। ਉਹ ਆਮਦਨ ਤੋਂ ਵੱਧ  ਜਾਇਦਾਦ ਬਣਾਉਣ ਦੇ ਕੇਸ ’ਚ ਹੋਈ ਸਜ਼ਾ ਦੇ ਫੈਸਲੇ ’ਤੇ ਰੋਕ ਲਈ ਵੀ ਰਣਨੀਤੀ ਘੜ ਰਹੇ ਹਨ ਅਤੇ ਪੁਨਰ ਵਿਚਾਰ ਪਟੀਸ਼ਨ ਵੀ ਪਾ ਸਕਦੇ ਹਨ। ਹਾਈ ਕੋਰਟ ’ਚ ਭਾਵੇਂ 29 ਸਤੰਬਰ ਤੋਂ 6 ਅਕਤੂਬਰ ਤੱਕ ਦੁਸਹਿਰੇ ਦੀਆਂ ਛੁੱਟੀਆਂ ਹੋ ਰਹੀਆਂ ਹਨ ਪਰ ਵੋਕੇਸ਼ਨ ਬੈਂਚ ਮੰਗਲਵਾਰ ਇਸ ਕੇਸ ਦੀ ਸੁਣਵਾਈ ਕਰ ਸਕਦਾ ਹੈ। ਜੈਲਲਿਤਾ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਹੋਣ ਕਰਕੇ ਉਨ੍ਹਾਂ ਨੂੰ ਜ਼ਮਾਨਤ ਹਾਈ ਕੋਰਟ ਹੀ ਦੇ ਸਕਦਾ ਹੈ।

Popular Articles