ਪ੍ਰਨੀਤ ਕੌਰ ਵਿਧਾਇਕ ਵਜੋਂ 29 ਨੂੰ ਹਲਫ਼ ਲੈਣਗੇ

0
1791

222

ਪਟਿਆਲਾ – ਵਿਧਾਨ ਸਭਾ ਹਲਕਾ ਪਟਿਆਲਾ (ਸ਼ਹਿਰੀ) ਦੀ 21 ਅਗਸਤ ਨੂੰ ਹੋਈ ਜ਼ਿਮਨੀ ਚੋਣ ਜਿੱਤੇ ਪ੍ਰਨੀਤ ਕੌਰ ਵਿਧਾਇਕ ਦੇ ਅਹੁਦੇ ਲਈ 29 ਸਤੰਬਰ ਨੂੰ ਸਹੁੰ ਚੁੱਕਣਗੇ। ਉਹ ਇਸ ਹਲਕੇ ਤੋਂ ਚੁਣੀ ਜਾਣ ਵਾਲੀ ਪਹਿਲੀ ਇਸਤਰੀ ਸਿਅਸਤਦਾਨ ਹੈ। ਇੱਥੇ ਵਿਧਾਇਕੀ ਲਈ ਹੋਈ ਇਸ ਪੰਦਰਵੀਂ ਚੋਣ ਦੇ 25 ਅਗਸਤ ਨੂੰ ਆਏ ਨਤੀਜੇ ਦੌਰਾਨ ਪ੍ਰਨੀਤ ਕੌਰ ਪਟਿਆਲਾ ਦੇ ਦਸਵੇਂ ਵਿਧਾਇਕ ਬਣੇ ਹਨ। ਇਨ੍ਹਾਂ ਪੰਦਰਾਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮ ਮਹਿੰਦਰਾ ਤਿੰਨ-ਤਿੰਨ ਵਾਰ ਅਤੇ ਸਰਦਾਰਾ ਸਿੰਘ ਕੋਹਲੀ ਦੋ ਵਾਰ ਵਿਧਾਇਕ ਰਹਿ   ਚੁੱਕੇ ਹਨ।

ਇਸ ਕਰਕੇ ਵਿਅਕਤੀਗਤ ਤੌਰ ’ਤੇ ਉਹ ਦਸਵੇਂ ਵਿਧਾਇਕ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪ੍ਰਨੀਤ ਕੌਰ ਨੂੰ 29 ਸਤੰਬਰ ਨੂੰ ਸਹੁੰ ਚੁੱਕਣ ਲਈ ਪੱਤਰ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਨੀਤ ਕੌਰ ਦੇ ਪਤੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਆਪਣੀ ਵਿਦੇਸ਼ੀ ਫੇਰੀ ਤੋਂ ਵਾਪਸ ਆ ਰਹੇ ਹਨ। ਉਨ੍ਹਾਂ ਦਾ 23 ਜਾਂ 25 ਸਤੰਬਰ ਨੂੰ ਆਉਣ ਦਾ ਪ੍ਰੋਗਰਾਮ ਹੈ। ਉਹ ਇਸ ਚੋਣ ਸਬੰਧੀ ਪਈਆਂ ਵੋਟਾਂ ਤੋਂ ਅਗਲੇ ਹੀ ਦਿਨ 22 ਅਗਸਤ ਨੂੰ ਇੰਗਲੈਂਡ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਸਬੰਧੀ ਹੋਏ  ਵਿਸ਼ੇਸ਼ ਸੈਮੀਨਾਰ ਵਿਚ ਹਿੱਸਾ ਲਿਆ। ਉਹ ਇਸ ਹਫ਼ਤੇ ਵਾਪਸ ਆ ਰਹੇ ਹਨ।