ਐਨ ਐਨ ਬੀ
ਸਟਾਕਹੋਮ – ਫਰਾਂਸ ਦੇ ਅਰਥ-ਸ਼ਾਸਤਰੀ ਯਾਂ ਤਿਰੋਲੇ ਨੇ ਬਾਜ਼ਾਰ ਸ਼ਕਤੀ ਅਤੇ ਨਿਯਮਨ ਵਿਸ਼ੇ ’ਤੇ ਸੋਧ ਲਈ ਅਰਥ-ਸ਼ਾਸਤਰ ਦੇ ਖੇਤਰ ’ਚ ਨੋਬੇਲ ਪੁਰਸਕਾਰ ਜਿੱਤਿਆ ਹੈ। ਯਾਂ ਤਿਰੋਲੇ (61) ਫਰਾਂਸ ਦੇ ਤਾਊੂਲੋਜ਼ ਸਕੂਲ ਆਫ਼ ਇਕਨਾਮਿਕਸ ’ਚ ਕੰਮ ਕਰਦੇ ਹਨ।
ਰਾਇਲ ਸਵੀਡਿਸ਼ ਅਕੈਡਮੀ ਵੱਲੋਂ ਕਿਹਾ ਗਿਆ ਹੈ ਕਿ ਯਾਂ ਤਿਰੋਲੇ ਦੇ ਸਿਰ ਅਜਾਰੇਦਾਰੀ ਨਾਲ ਸਿੱਝਣ ਦੇ ਢੰਗ-ਤਰੀਕੇ ਖੋਜਣ ਦਾ ਸਿਹਰਾ ਬੱਝਦਾ ਹੈ। ਅਕਾਦਮੀ ਨੇ ਕਿਹਾ ਕਿ 1980ਵਿਆਂ ਨੇ ਅੱਧ ਤੋਂ ਬਾਅਦ ਯਾਂ ਤਿਰੋਲੇ ਨੇ ਅਜਿਹੇ ਬਾਜ਼ਾਰਾਂ ਦੇ ਨਾਕਾਮ ਰਹਿਣ ਬਾਰੇ ਖੋਜ ਕੀਤੀ ਹੈ ਅਤੇ ਇਨ੍ਹਾਂ ਵਿੱਚ ਨਵੀਂ ਰੂਹ ਫੂਕੀ ਹੈ। ਇਸ ਖੋਜ ਨਾਲ ਉਨ੍ਹਾਂ ਸਰਕਾਰਾਂ ਉਪਰ ਵੀ ਅਸਰ ਪਏਗਾ, ਜਿਹੜੀਆਂ ਅਜਾਰੇਦਾਰੀ ਦਾ ਕਿਵੇਂ ਮੁਕਾਬਲਾ ਕਰ ਰਹੀਆਂ ਹਨ।