ਬਾਦਲ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਿਆ ਤੇ ਪਰਤ ਗਏ
ਫ਼ਰੀਦਕੋਟ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਨਤਕ ਸਮਾਗਮਾਂ ਵਿੱਚ ਸ਼ਿਰਕਤ ਤੋਂ ਟਾਲਾ ਵੱਟ ਜਾਣ, ਇਹ ਹੈਰਾਨੀਜਨਕ ਖਬਰ ਹੈ, ਪਰ ਪੁਲੀਸ ਵੱਲੋਂ ਨਿਆਂ ਵਿਵਸਥਾ ਸਬੰਧੀ ਪੰਜਾਬ ਸਰਕਾਰ ਨੂੰ ਦਿੱਤੀ ਕਲੀਨ ਚਿੱਟ ਦੇਣ ਦੇ ਬਾਵਜੂਦ ਅੱਜ ਮੁੱਖ ਮੰਤਰੀ ਜਨਤਕ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ । ਉਨ੍ਹਾਂ 22 ਸਤੰਬਰ ਨੂੰ ਨਹਿਰੂ ਸਟੇਡੀਅਮ ਵਿੱਚ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ, ਪਰ ਅਚਾਨਕ ਹੀ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਨਾ ਆਉਣ ਬਾਬਤ ਸੂਚਿਤ ਕੀਤਾ ਗਿਆ ਹੈ, ਹਾਲਿਂਕ ਉਹ ਹਰ ਵਾਰ ਸੱਦੇ ਅਨੁਸਾਰ ਸ਼ਾਮਲ ਹੁੰਦੇ ਰਹੇ ਹਨ। ਮੁੱਖ ਮੰਤਰੀ ਕੱਲ੍ਹ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਣ ਤੋਂ ਦਸ ਮਿੰਟ ਬਾਅਦ ਹੀ ਵਾਪਸ ਪਰਤ ਗਏ। ਉਹ ਕਿਸੇ ਵੀ ਜਨਤਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ, ਨਾ ਹੀ ਕੋਈ ਭਾਸ਼ਣ ਦਿੱਤਾ ਅਤੇ ਨਾ ਹੀ ਵਰਕਰਾਂ ਅਤੇ ਆਮ ਜਨਤਾ ਨੂੰ ਮਿਲੇ। ਆਗਮ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਾਹਲੇ ਕਦਮੀਂ ਮੁੜ ਜਾਣਾ ਰਹੱਸਮਈ ਘਟਨਾ ਹੈ, ਪਰ ਸਿਆਸੀ ਮਾਹਰ ਮੰਨਦੇ ਹਨ ਕਿ ਉਹ ਫ਼ਰੀਦਕੋਟ ਵਿੱਚੋਂ ਤਿੰਨ ਦਰਜਨ ਦੇ ਕਰੀਬ ਅਗਵਾ ਹੋਏ ਨੌਜਵਾਨਾਂ ਸਬੰਧੀ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਰਹੇ ਸਨ, ਜਿਨ੍ਹਾਂ ਦੀ ਰਿਹਾਈ ਲਈ ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਚਾਰ ਮਹੀਨਿਆਂ ਤੋਂ ਸੰਘਰਸ਼ ਸ਼ੁਰੂ ਕਰ ਰਹੀ ਹੈ। ਯਾਦ ਰਹੇ ਕ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਕਸਬਾ ਗੁਰੂ ਕੀ ਢਾਬ ਵਿੱਚ ਹੋਈ ਇਤਿਹਾਸਕ ਕਾਨਫਰੰਸ ਵਿੱਚ ਵੀ ਕੋਈ ਅਕਾਲੀ ਆਗੂ ਸ਼ਾਮਲ ਨਹੀਂ ਹੋਇਆ। ਜ਼ਿਲ੍ਹਾ ਪੁਲੀਸ ਨੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਥਾਣੇ ਸਾਹਮਣੇ ਕਮੇਟੀ ਵੱਲੋਂ ਲਗਾਏ ਟੈਂਟ ਅਤੇ ਬੈਨਰ ਪੁੱਟ ਦਿੱਤੇ ਸਨ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਭਰੋਸਾ ਦਿੱਤਾ ਸੀ ਕਿ ਆਗਮਨ ਪੁਰਬ ਦੌਰਾਨ ਸ਼ਹਿਰ ਪੂਰੀ ਤਰ੍ਹਾਂ ਸ਼ਾਂਤ ਰਹੇਗਾ ਤੇ ਸਰਕਾਰ ਖ਼ਿਲਾਫ਼ ਕੋਈ ਵੀ ਰੋਸ ਵਿਖਾਵਾ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਐਕਸ਼ਨ ਕਮੇਟੀ, ਪੀੜਤ ਪਰਿਵਾਰਾਂ ਤੇ ਸ਼ਹਿਰ ਵਾਸੀਆਂ ਨੇ 30 ਸਤੰਬਰ ਤਕ ਕੋਈ ਰੋਸ ਵਿਖਾਵਾ ਨਾ ਕਰਨ ਦਾ ਭਰੋਸਾ ਦਿੱਤਾ ਹੈ।
ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ 22 ਸਤੰਬਰ ਨੂੰ ਉਹ ਜ਼ਰੂਰੀ ਕੰਮ ਲਈ ਦਿੱਲੀ ਜਾ ਰਹੇ ਹਨ ਅਤੇ ਇਸੇ ਲਈ ਉਹ ਮਿਥੇ ਪ੍ਰੋਗਰਾਮ ਤੋਂ ਪਹਿਲਾਂ ਹੀ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਣ ਲਈ ਆਏ ਸਨ। ਇਸ ਮੌਕੇ ਬਾਬਾ ਫ਼ਰੀਦ ਸੰਸਥਾਵਾਂ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸੁਰੱਖਿਆ ਕਾਰਨਾਂ ਕਰਕੇ ਜ਼ਿਲ੍ਹਾ ਪੁਲੀਸ ਸਤਿੰਦਰ ਸਰਤਾਜ ਦੀ ਸੂਫ਼ੀਆਨਾ ਸ਼ਾਮ ਵੀ ਰੱਦ ਕਰਵਾ ਚੁੱਕੀ ਹੈ।