ਮੁੱਖ ਮੰਤਰੀ ਵਜੋਂ ਹਲਫ਼ ਲੈਂਦੇ ਪਾਨੀਰਸੇਲਵਮ ਰੋ ਪਏ : ਸਜ਼ਾ ਵਿਰੁੱਧ ਜੈਲਲਿਤਾ ਹਾਈ ਕੋਰਟ ਪੁੱਜੀ

0
1939

ਐਨ ਐਨ ਬੀ

ਬੰਗਲੌਰ – ਜੇਲ੍ਹ ‘ਚ ਬੰਦ ਏ ਆਈ ਏ ਡੀ ਐਮ ਕੇ ਦੀ ਆਗੂ ਜੈਲਲਿਤਾ ਨੇ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਅਸਾਸਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਆਪਣੀ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।  66 ਸਾਲਾ ਆਗੂ ਨੂੰ ਵਿਸ਼ੇਸ਼ ਅਦਾਲਤ ਨੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ, ਜਿਸ ਤੋਂ ਰਾਹਤ ਦੀ ਪਟੀਸ਼ਨ ਪਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ਨਾਲ ਉਸ ਦੀ ਵਿਧਾਨ ਸਭਾ ਦੀ ਮੈਂਬਰੀ ਤੇ ਮੁੱਖ ਮੰਤਰੀ ਦੀ ਪਦਵੀ ਜਾਂਦੀ ਰਹੀ ਹੈ। ਇਹ ਅਜਿਹਾ ਲਾਮਿਸਾਲ ਫੈਸਲਾ ਹੈ, ਜਿਸ ‘ਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਜ਼ਾ ਹੋਈ ਹੈ ਤੇ ਚਾਰਾਂ ਨੂੰ ਜਾਣੇ ਜਾਂਦੇ ਸਰੋਤਾਂ ਤੋਂ ਵੱਧ ਜਾਇਦਾਦਾਂ ਜੋੜਨ ਦੇ ਦੋਸ਼ੀ ਪਾਇਆ ਗਿਆ ਸੀ।

jai lalita

ਓਧਰ ਸੂਬੇ ਦੇ ਵਿੱਤ ਮੰਤਰੀ ਓ. ਪਾਨੀਰਸੇਲਵਮ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੇ ਸਮੇਂ ਰੋ ਪਏ। ਸਹੁੰ ਚੁੱਕਣ ਦੀ ਰਸਮ ਸਮੇਂ ਬਾਕੀ ਦੇ 30 ਮੰਤਰੀ ਵੀ ਬੜੇ ਗਮਗੀਨ ਸਨ। ਬਿਨਾਂ ਰੌਲੇ-ਰੱਪੇ ਤੇ ਜਸ਼ਨਾਂ ਤੋਂ ਮੁਕਤ ਰਸਮ ਮੌਕੇ ਜੈਲਲਿਤਾ ਦੇ ਵਫ਼ਾਦਾਰ ਪਾਨੀਰਸੇਲਵਮ ਨੂੰ ਰਾਮਪਾਲ ਕੇ. ਰੋਸਾਈਆ ਨੇ ਸਹੁੰ ਚੁਕਾਈ। ਸਹੁੰ ਚੁਕਾਏ ਜਾਣ ਤੋਂ ਪਹਿਲਾਂ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਿਆਂ ਪਾਨੀਰਸੇਲਵਮ ਨੇ ਜੈਲਲਿਤਾ ਦੀ ਇਕ ਛੋਟੀ ਜਿਹੀ ਤਸਵੀਰ ਭਾਸ਼ਣ ਸਟੈਂਡ ’ਤੇ ਰੱਖ ਲਈ ਤੇ ਫਿਰ ਅੱਖਾਂ ਦੇ ਹੰਝੂ ਪੂੰਝਦਿਆਂ ਅਹੁਦੇ ਦੀ ਦੀ ਸਹੁੰ ਚੁੱਕੀ। ਉਹ ਇਸ ਤੋਂ ਪਹਿਲਾਂ ਵੀ ਇਸ ਅਹੁਦੇ ’ਤੇ ਰਹੇ ਹਨ ਅਤੇ ਜੈਲਲਿਤਾ ਲਈ ਕੁਰਸੀ ਖਾਲ੍ਹੀ ਕਰ ਗਏ ਸਨ।

Also Read :   Bollywood Dilwale Movie Review | Rating | Hit Or Flop

ਜੈਲਲਿਤਾ ਦੀ ਸਹੇਲੀ ਸ਼ਸ਼ੀ ਕਲਾ, ਉਸ ਦੇ ਰਿਸ਼ਤੇਦਾਰਾਂ ਵੀ.ਐਨ. ਸੁਧਾਕਰਨ ਤੇ ਇਲਾਵਰਾਸੀ ਨੇ ਵੀ ਅਦਾਲਤ ਵਿੱਚ ਪਹੁੰਚ ਕਰਦਿਆਂ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਨ੍ਹਾਂ ਤਿੰਨਾਂ ਨੂੰ ਵੀ ਚਾਰ-ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਅਤੇ 10-10 ਕਰੋੜ ਰੁਪਏ ਜੁਰਮਾਨਾ ਵਿਸ਼ੇਸ਼ ਜੱਜ ਜੌਹਨ ਮਾਈਕਲ ਡੀ ਕੁਨਹਾ ਨੇ ਕੀਤਾ ਸੀ। ਇਹ 18 ਸਾਲ ਪੁਰਾਣੇ 66.65 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੁਣਾਇਆ ਗਿਆ ਫੈਸਲਾ ਸੀ। ਹਾਈ ਕੋਰਟ ਦੁਸਹਿਰਾ ਦੀਆਂ ਛੁੱਟੀਆਂ ਕਾਰਨ 29 ਸਤੰਬਰ ਤੋਂ 6 ਅਕਤੂਬਰ ਤੱਕ ਬੰਦ ਰਹੇਗੀ ਤੇ ਇਸ ਪਟੀਸ਼ਨ ’ਤੇ ਭਲਕੇ ਸੁਣਵਾਈ, ਛੁੱਟੀਆਂ ਲਈ ਬਣਾਏ ਬੈਂਚ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਸਜ਼ਾ ਤਿੰਨ ਸਾਲ ਤੋਂ ਵੱਧ ਹੈ। ਇਸ ਕਰਕੇ ਜੈਲਲਿਤਾ ਕੇਸ ਵਿੱਚ ਹਾਈ ਕੋਰਟ ਹੀ ਜ਼ਮਾਨਤ ਦੇ ਸਕਦੀ ਹੈ।

 

LEAVE A REPLY

Please enter your comment!
Please enter your name here