Contents
ਦਹਿਸ਼ਤੀ ਤਾਣਾ-ਬਾਣੇ ’ਚ ਦਾਊਦ ਜਿਕਰ ਵੀ ਛਿੜ ਗਿਆ, ਪਰ ਇਸਲਾਮਿਕ ਸਟੇਟ ਗਰੁੱਪ ਖ਼ਿਲਾਫ਼ ਅਮਰੀਕੀ ਮੁਹਿੰਮ ਦਾ ਹਿੱਸਾ ਬਣਨ ਤੋਂ ਜਵਾਬ
ਐਨ ਐਨ ਬੀ
ਵਾਸ਼ਿੰਗਟਨ – ਹਿੰਦੀ ਦੇ ਦੀਵਾਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰਾਤਰੀ ਭੋਜ ਵ੍ਹਾਈਟ ਹਾਊਸ ਪੁੱਜੇ ਤਾਂ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦਾ ਸਵਾਗਤ ਗੁਜਰਾਤੀ ‘ਕੇਮ ਛੋ’ ਪ੍ਰਧਾਨ ਮੰਤਰੀ ਬੋਲ ਕੇ ਕੀਤਾਮ, ਤਾਂ ‘ਧੰਨਵਾਦ’ ਆਖਣ ਦੀ ਥਾਂ ਅੰਗਰੇਜ਼ੀ ’ਚ ਕਿਹਾ, “ਥੈਂਕ ਯੂ, ਮਿਸਟਰ ਪ੍ਰੈਜ਼ੀਡੈਂਟ।”
ਇਸ ਮੌਕੇ ਮਿਸ਼ੇਲ ਓਬਾਮਾ ਗ਼ੈਰਹਾਜ਼ਰ ਰਹੀ ਸੀ, ਜਦਕਿ ਉਪ ਰਾਸ਼ਟਰਪਤੀ ਜੋਅ ਬਿਡੇਨ, ਵਿਦੇਸ਼ ਮੰਤਰੀ ਜੌਹਨ ਕੈਰੀ, ਕੌਮੀ ਸੁਰੱਖਿਆ ਸਲਾਹਕਾਰ ਸੂਜ਼ੇਨ ਰਾਈਸ ਅਤੇ ਹੋਰ ਅਮਰੀਕੀ ਅਧਿਕਾਰੀ ਹਾਜ਼ਰ ਸਨ। ਭਾਰਤ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਸਕੱਤਰ ਸੁਜਾਤਾ ਸਿੰਘ ਅਤੇ ਅਮਰੀਕਾ ‘ਚ ਭਾਰਤੀ ਸਫ਼ੀਰ ਐਸ ਜੈਸ਼ੰਕਰ ਮੌਜੂਦ ਸਨ।
ਜਦੋਂ ਮੋਦੀ-ਓਬਾਮਾ ਮੁਲਾਕਾਤ ਹੋਈ ਤਾਂ ਦੋਹਾਂ ਆਗੂਆਂ ਦੇ ਖ਼ਿਆਲਾਤ ਮੇਲ ਖਾਂਦੇ ਦਿਖਾਈ ਦਿੱਤੇ ਤੇ ਕਈ ਸਾਂਝਾਂ ਸਾਹਮਣੇ ਆਈਆਂ। ਦੋਵੇਂ ਆਗੂ ਤਕਨਾਲੋਜੀ ਪੱਖੀ ਹਨ, ਸੋਸ਼ਲ ਮੀਡੀਆ ਪ੍ਰਚਾਰ ਰਾਹੀਂ ਉੱਭਰੇ ਹਨ ਅਤੇ ਰੋਜ਼ ਟਵੀਟ ਕਰਦੇ ਹਨ। ਡਿਨਰ ਦੌਰਾਨ ਮੋਦੀ ਨੇ ਓਬਾਮਾ ਨੂੰ ਦੱਸਿਆ ਕਿ ਦਿੱਲੀ ਦਫ਼ਤਰ ’ਚ ਪੁਰਾਣਾ ਫੋਨ ਹੈ, ਜਦਕਿ ਗੁਜਰਾਤ ’ਚ ਉਨ੍ਹਾਂ ਕੋਲ ਨਵੇਂ ਫੋਨ ਸਨ। ਓਬਾਮਾ
ਹੱਸ ਪਏ ਤੇ ਦੱਸਿਆ ਕਿ ਉਨ੍ਹਾਂ ਵੀ ਵ੍ਹਾਈਟ ਹਾਊਸ ਦੇ ਅਮਲੇ ਨੂੰ ਟੈਕਨਾਲੋਜੀ ਦਾ ਹਾਣੀ ਬਣਾਉਣ ਲਈ ਬਥੇਰੇ ਪਾਪੜ ਵੇਲੇ ਹਨ।
ਦਹਿਸ਼ਤੀ ਤਾਣਾ-ਬਾਣੇ ’ਚ ਦਾਊਦ ਜਿਕਰ ਵੀ ਛਿੜ ਗਿਆ, ਪਰ ਇਸਲਾਮਿਕ ਸਟੇਟ ਗਰੁੱਪ ਖ਼ਿਲਾਫ਼ ਅਮਰੀਕੀ ਮੁਹਿੰਮ ਦਾ ਹਿੱਸਾ ਬਣਨ ਤੋਂ ਜਵਾਬ
ਭਾਰਤ ਅਤੇ ਅਮਰੀਕਾ ਨੇ ਦਹਿਸ਼ਤਪਸੰਦ ਅਤੇ ਅਪਰਾਧੀ ਗਰੋਹਾਂ ਦੇ ਤਾਣੇ ਨੂੰ ਤੋੜਨ ਲਈ ਮਿਲਜੁਲ ਕੇ ਕੰਮ ਕਰਨ ਦੀ ਵਚਨਬੱਧਤਾ ਦ੍ਰਿੜਾਈ ਹੈ, ਹਾਲਾਂਕਿ ਪਰ ਭਾਰਤ ਨੇ ਇਸਲਾਮਿਕ ਸਟੇਟ ਗਰੁੱਪ ਖ਼ਿਲਾਫ਼ ਅਮਰੀਕੀ ਮੁਹਿੰਮ ਦਾ ਹਿੱਸਾ ਬਣਨ ਤੋਂ ਜਵਾਬ ਦੇ ਦਿੱਤਾ ਹੈ। ਮੁੰਬਈ ਹਮਲਿਆਂ ਦਾ ਸੂਤਰਧਾਰ ਦਾਊਦ ਇਬਰਾਹੀਮ ਪਹਿਲੀ ਵਾਰ ਭਾਰਤ ਅਤੇ ਅਮਰੀਕਾ ਦੇ ਨਿਸ਼ਾਨੇ ’ਤੇ ਆ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਮੋਦੀ ਅਤੇ ਸ੍ਰੀ ਓਬਾਮਾ ਨੇ ਅਲ ਕਾਇਦਾ, ਲਸ਼ਕਰ-ਏ- ਤੋਇਬਾ, ਜੈਸ਼ -ਏ-ਮੁਹੰਮਦ ਅਤੇ ਹਕਾਨੀ ਨੈੱਟਵਰਕ ਨੂੰ ਹਰ ਕਿਸਮ ਦੀ ਮਾਲੀ ਤੇ ਸਾਜ਼ੋ-ਸਾਮਾਨ ਦੀ ਸਹਾਇਤਾ ਬੰਦ ਕਰਾਉਣ ਲਈ ਮਿਲ ਕੇ ਉਪਰਾਲੇ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਦੋਵਾਂ ਆਗੂਆਂ ਨੇ ਦੱਖਣੀ ਏਸ਼ੀਆ ਵਿੱਚ ਦਹਿਸ਼ਤਵਾਦ ਅਤੇ ਪੱਛਮੀ ਏਸ਼ੀਆ ਵਿੱਚੋਂ ਉਪਜ ਰਹੇ ਖਤਰੇ ਬਾਰੇ ਵਿਚਾਰ ਚਰਚਾ ਕੀਤੀ ਪਰ ਭਾਰਤ ਨੇ ਸਪਸ਼ਟ ਕੀਤਾ ਕਿ ਉਹ ਆਈ ਐਸ ਆਈ ਐਸ ਖ਼ਿਲਾਫ਼ ਅਮਰੀਕੀ ਅਗਵਾਈ ਵਾਲੀ ਮੁਹਿੰਮ ਵਿੱਚ ਸ਼ਾਮਲ ਨਹੀਂ ਹੋਵੇਗਾ। ਫਿਰ ਵੀ ਭਾਰਤ ਨੇ ਖਿੱਤੇ ਦੇ ਲੋਕਾਂ ਨੂੰ ਇਸ ਦਹਿਸ਼ਤਪਸੰਦ ਗਰੁੱਪ ਦਾ ਅਸਰ ਕਬੂਲਣ ਤੋਂ ਰੋਕਣ ਦੇ ਉਪਰਾਲੇ ਕਰਨ ਦੀ ਹਾਮੀ ਭਰੀ ਹੈ। ਮਨੁੱਖੀ ਅਧਿਕਾਰਾਂ ਬਾਰੇ ਇੱਕ ਅਮਰੀਕੀ ਜਥੇਬੰਦੀ ਨੇ ਓਬਾਮਾ ਨੂੰ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਖ਼ਿਲਾਫ਼ਵਰਜ਼ੀ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ ਸੀ, ਪਰ ਸਾਂਝੇ ਬਿਆਨ ਵਿੱਚ ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ।
ਮੋਦੀ ਦਾ ਅਮਰੀਕਾ ਦੌਰਾ ਸਿੱਟਿਆਂ ਪੱਖੋਂ ਊਣਾ: ਕਾਂਗਰਸ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਦਾ ਦੀਵਾਨਾ ਭਾਰਤੀ ਮੀਡੀਆ ਬਾਗੋ-ਬਾਗ ਹੈ, ਜਦਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਨੂੰ ਨਤੀਜਿਆਂ ਪੱਖੋਂ ‘ਮਾਯੂਸਕੁਨ’ ਕਰਾਰ ਦਿੱਤਾ ਹੈ। ਕਾਂਗਰਸ ਤਰਜਮਾਨ ਅਨੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਵਿਦੇਸ਼ੀ ਧਰਤੀ ’ਤੇ ਜਾ ਕੇ ਪਿਛਲੀਆਂ ਭਾਰਤੀ ਸਰਕਾਰਾਂ ਦੀ ਹੈਸੀਅਤ ਨੂੰ ਬੌਣਾ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਕਿ ਇਹ ਚਿੰਤਾ ਦੀ ਗੱਲ ਹੈ ਕਿ ਕੋਈ ਇਹ ਸਮਝਦਾ ਹੈ ਕਿ ਕੰਵਲ ਦੇ ਰਾਜ ਕਾਲ ਵਿੱਚ ਹੀ ਕੋਈ ਚੰਗੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੇ ਅਮਰੀਕੀ ਦੌਰੇ ਤੋਂ ਪਹਿਲਾਂ ਸਰਕਾਰ ਨੇ ਗੈਰ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ’ਤੇ ਲਗਾਮ ਲਾਉਣ ਦਾ ਹੁਕਮ ਦਿੱਤਾ ਸੀ ਪਰ ਹੁਣ ਇਹ ਮਾਮਲਾ ਅਮਰੀਕਾ ਨਾਲ ਬੌਧਿਕ ਸੰਪਦਾ ਹੱਕਾਂ ਬਾਰੇ ਇੱਕ ਉੱਚ ਪੱਧਰੀ ਗਰੁੱਪ ਨੂੰ ਸੌਂਪਿਆ ਜਾ ਰਿਹਾ ਹੈ।
ਅਜੀਤ ਡੋਵਾਲ ਦੋ ਦਿਨ ਹੋਰ ਅਮਰੀਕਾ ਰਹਿਣਗੇ
ਵਾਸ਼ਿੰਗਟਨ – ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਆਪਣੇ ਅਮਰੀਕੀ ਹਮਰੁਤਬਾ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਨ ਲਈ ਦੋ ਦਿਨ ਲਈ ਅਮਰੀਕਾ ਹੀ ਰਹਿ ਗਏ ਹਨ। ਉਹ ਦਹਿਸ਼ਤਗਰਦੀ ਤੇ ਹੋਮਲੈਂਡ ਸਕਿਓਰਟੀ ਨਾਲ ਜੁੜੇ ਮਸਲੇ ਵਿਚਾਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕਾ ਦੇ ਪੰਜ ਦਿਨਾ ਦੌਰੇ ’ਤੇ ਸ੍ਰੀ ਡੋਵਾਲ ਵੱਲੋਂ ਅਮਰੀਕੀ ਅਧਿਕਾਰੀਆਂ ਨਾਲ ਆਈ ਐਸ ਆਈ ਦੇ ਰੂਪ ਵਿੱਚ ਪੱਛਮੀ ਏਸ਼ੀਆ ਵਿੱਚ ਸਿਰ ਚੁੱਕ ਰਹੇ ਖ਼ਤਰਿਆਂ ਤੇ ਭਾਰਤ ਸਮੇਤ ਸਾਰੇ ਖਿੱਤੇ ’ਤੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਜਿਹੇ ਮੁੱਦੇ ਵਿਚਾਰੇ ਜਾਣ ਦੀ ਸੰਭਾਵਨਾ ਹੈ।