ਐਨ ਐਨ ਬੀ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੇ ਨਵੇਂ ਸੀਈਓ ਅਬਦੁੱਲਾ ਅਬਦੁੱਲਾ ਵੱਲੋਂ ਅਹੁਦਾ ਸੰਭਾਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਜਨਾਬ ਅਬਦੁੱਲਾ ਅਬਦੁੱਲਾ ਦੀ ਅਗਵਾਈ ਹੇਠ ਅਫ਼ਗਾਨਿਸਤਾਨ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੋਹੇਗਾ। ਮੋਦੀ ਨੇ ਕੱਲ੍ਹ ਅਫ਼ਗਾਨਿਸਤਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਅਬਦੁੱਲਾ ਭਾਰਤ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਅਬਦੁੱਲਾ ਅਬਦੁੱਲਾ ਨੇ ਵਧਾਈ ਦੇਣ ਲਈ ਮੋਦੀ ਨੂੰ ਸ਼ੁਕਰੀਆ ਅਦਾ ਕੀਤਾ ਅਤੇ ਉਨ੍ਹਾਂ ਨੂੰ ਵੀ ਚੋਣਾਂ ’ਚ ਜ਼ਬਰਦਸਤ ਜਿੱਤ ’ਤੇ ਵਧਾਈ ਦਿੱਤੀ। ਉਨ੍ਹਾਂ ਕਾਮਨਾ ਕੀਤੀ ਕਿ ਭਾਰਤ ਮੋਦੀ ਦੀ ਅਗਵਾਈ ਹੇਠ ਆਲਮੀ ਤਾਕਤ ਬਣ ਕੇ ਉਭਰੇਗਾ। ਮੋਦੀ ਨੇ ਅਬਦੁੱਲਾ ਅਬਦੁੱਲਾ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਹੈ। ਅਬਦੁੱਲਾ ਨੇ ਕਿਹਾ ਕਿ ਅਫ਼ਗਾਨਿਸਤਾਨ ਸਰਕਾਰ ਅਤੇ ਉਥੋਂ ਦੇ ਲੋਕ ਭਾਰਤ ਨੂੰ ਆਪਣਾ ਦੋਸਤ ਮੰਨਦੇ ਹਨ ਅਤੇ ਉਹ ਆਉਂਦੇ ਸਾਲਾਂ ’ਚ ਪ੍ਰਧਾਨ ਮੰਤਰੀ ਨਾਲ ਮਿਲ ਕੇ ਕੰਮ ਕਰਨਾ ਚਾਹੁਣਗੇ
ਅਫ਼ਗਾਨਿਸਤਾਨ ਵਿੱਚ ਦੋ ਹੱਕਾਨੀ ਕਮਾਂਡਰ ਗ੍ਰਿਫ਼ਤਾਰ
ਕਾਬੁਲ – ਅਫ਼ਗਾਨ ਸੁਰੱਖਿਆ ਬਲਾਂ ਨੇ ਦੋ ਹੱਕਾਨੀ ਕਮਾਂਡਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਹੱਕਾਨੀ ਨੈੱਟਵਰਕ ਦੇ ਮੋਢੀ ਜਲਾਲ-ਉਦ-ਦੀਨ ਹੱਕਾਨੀ ਦਾ ਪੁੱਤਰ ਅਕਸ ਹੱਕਾਨੀ ਅਤੇ ਇਕ ਹੋਰ ਕਮਾਂਡਰ ਹਾਫਿਜ਼ ਰਸ਼ੀਦ ਨੂੰ ਗ੍ਰਿਫਤਾਰ ਕਰ ਲਿਆ ਹੈ।