ਐਨ ਐਨ ਬੀ
ਲੰਡਨ ਵਿੱਚ ਲੱਗਣ ਵਾਲੀ ਇਕ ਨੁਮਾਇਸ਼ ’ਚ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਦਰਬਾਰ ਦੇ ਹਾਲਾਤ ਬਾਰੇ ਕੁਝ ਖਾਸ ਕਿਤਾਬਾਂ ਰੱਖੀਆਂ ਜਾਣਗੀਆਂ ਅਤੇ ਇਨ੍ਹਾਂ ਤੋਂ ਇਲਾਵਾ ਉਨੀਵੀਂ ਸਦੀ ਦੀਆਂ ਕੁਝ ਕਿਤਾਬਾਂ ਤੇ ਤਸਵੀਰਾਂ ਵੀ ਇਸ ਪ੍ਰਦਰਸ਼ਨੀ ਦਾ ਹਿੱਸਾ ਬਣਾਈਆਂ ਜਾਣਗੀਆਂ। ਇਹ ਕਿਤਾਬਾਂ ਇਕ ਸਕਾਟਿਸ ਨਾਗਰਿਕ ਦੀ 50 ਸਾਲ ਦੀ ਖੋਜ ਦਾ ਹਾਸਲ ਹਨ ਅਤੇ ਇਕ ਪ੍ਰਾਈਵੇਟ ਲਾਇਬਰੇਰੀ ਵਿੱਚ ਰੱਖੀਆਂ ਹੋਈਆਂ ਹਨ। ਪ੍ਰਦਰਸ਼ਨੀ ਲਗਾਉਣ ਨਿਲਾਮਘਰ ਚਿਜ਼ਵਿਕ ਆਕਸ਼ਨਜ਼ ਆਫ ਵੈਸਟ ਲੰਡਨ ਵੱਲੋਂ ਇਸ ਪੱਤਰਕਾਰ ਨੂੰ ਦੱਸਿਆ ਗਿਆ ਕਿ ਇਸ ਪ੍ਰਦਰਸ਼ਨੀ ਵਿੱਚ ਭਾਰਤ ਅਤੇ ਅਫ਼ਗਾਨਿਸਤਾਨ ਨਾਲ ਸਬੰਧਤ ਪੁਰਾਤੱਤਵ ਕਿਤਾਬਾਂ ਅਤੇ ਤਸਵੀਰਾਂ ਦਾ ਦੁਰਲੱਭ ਸੰਗ੍ਰਹਿ ਪੇਸ਼ ਕੀਤਾ ਜਾਵੇਗਾ। ਇਹ ਖਾਸ ਤੌਰ ’ਤੇ ਪੰਜਾਬ, ਸਿੰਧ, ਉੱਤਰ ਪੱਛਮੀ ਸਰਹੱਦੀ ਸੂਬੇ ਅਤੇ ਇਨ੍ਹਾਂ ਖੇਤਰਾਂ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਦੇ ਰਿਸ਼ਤਿਆਂ ਨਾਲ ਸਬੰਧਤ ਹਨ।
ਇਸ ਪ੍ਰਦਰਸ਼ਨੀ ਲਈ ਇਕ ਸਪੈਸ਼ਲਿਸਟ ਕੰਸਲਟੈਂਟ ਦੇ ਤੌਰ ’ਤੇ ਸ਼ਿਰਕਤ ਕਰਨ ਵਾਲੇ ਰਿਚਰਡ ਵੈਸਟਵੁਡ-ਬਰੂਕਸ ਨੇ ਆਖਿਆ, ‘‘ਇਹ ਸੰਗ੍ਰਹਿ ਸਾਡੇ ਲਈ ਅਲਾਦੀਨ ਦੀ ਗੁਫ਼ਾ ਵਾਂਗ ਹੈ, ਜਿਸ ਵਿੱਚ ਕਈ ਜਿਲਦਾਂ ਤੇ ਕਿਤਾਬਾਂ ਦਹਾਕਿਆਂਬੱਧੀ ਧੂੜ ਵਿੱਚ ਪਈਆਂ ਰਹੀਆਂ, ਜਦਕਿ ਕਈ ਹੋਰ ਕਿਤਾਬਾਂ ਵੀ ਦੁਰਲੱਭ ਹਨ।’’
ਇਨ੍ਹਾਂ ਕਿਤਾਬਾਂ ਵਿੱਚ ਵਿਨਸੇਂਟ ਆਇਰੀ ਦੀ ‘ਕਾਬੁਲ ਪ੍ਰਿਜ਼ਨਰਜ਼ ਫਰੌਮ ਡ੍ਰਾਇੰਗਜ਼’, ਵਾਟਸਨ ਐਂਡ ਕੇਈ ਦੀ ‘ਪੀਪਲ ਆਫ ਇੰਡੀਆ’ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਲਾਹੌਰ, ਕੋਹਾਟ, ਹਜ਼ਾਰਾ, ਕਾਬੁਲ ਅਤੇ ਮੁਲਤਾਨ ਦੇ ਲੋਕਾਂ ਦੀਆਂ ਤਸਵੀਰਾਂ ਵੀ ਹਨ।
ਕਨਿੰਘਮ ਦੀ ਹਿਸਟਰੀ ਆਫ ਸਿੱਖਸ, ਵੌਨ ਓਲਰਿਚ ਦੀ ਟਰੈਵਲਜ਼ ਇੰਨ ਇੰਡੀਆ, ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਰਾਜਕਾਲ ਬਾਰੇ ਕਿਤਾਬਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਵਿਕਟਰ ਜੈਕਮੌਂਟ ਅਤੇ ਅਲੈਗਜ਼ੈਂਡਰ ਬਰਨਜ਼ ਦੇ ਸਫ਼ਰਨਾਮੇ ਅਤੇ ਨੌਂ ਜਿਲਦਾਂ ’ਚ ‘ਲਾਹੌਰ ਦਰਬਾਰ’ ਜ਼ਿਕਰਯੋਗ ਹਨ। ਲਾਹੌਰ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਵਾਰਸ ਮਹਾਰਾਜਾ ਦਲੀਪ ਸਿੰਘ ਦੇ ਸ਼ਾਸਨ ’ਤੇ ਅੰਦਰਲੀ ਝਾਤ ਪਵਾਈ ਗਈ ਹੈ। ਕਸ਼ਮੀਰ ਵਾਦੀ, ਉੱਤਰ ਪੱਛਮੀ ਸਰਹੱਦੀ ਸੂਬੇ ਅਤੇ ਅਫ਼ਗਾਨਿਸਤਾਨ ਆਦਿ ਖੇਤਰਾਂ ਬਾਰੇ ਕਿਤਾਬਾਂ ਤੇ ਤਸਵੀਰਾਂ ਦਾ ਅਥਾਹ ਭੰਡਾਰ ਹੈ। ਵੈਸਟਵੁੱਡ ਬਰੂਕਸ ਨੇ ਆਖਿਆ ਕਿ ਇਸ ਲਾਇਬਰੇਰੀ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮਿਲੇਗਾ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਭਾਰਤ ਬਾਰੇ ਇੰਨੀ ਤਾਦਾਦ ’ਚ ਲੋਕਾਂ ਲਈ ਕਿਤਾਬਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।
ਸਸਤੇ ਇਲਾਜ ਲਈ ਦਿਸ਼