23.7 C
Chandigarh
spot_img
spot_img

Top 5 This Week

Related Posts

ਸਿੰਗਲਾ ਨੇ ਮਹੇਸ਼ ਕੁਮਾਰ ਦੀ ਨਿਯੁਕਤੀ ਬਾਰੇ ਮੈਨੂੰ ਕਦੇ ਨਹੀਂ ਕਿਹਾ: ਬਾਂਸਲ

ਵਿਸ਼ੇਸ਼ ਅਦਾਲਤ ‘ਚ ਗਵਾਹ ਵਜੋਂ ਦਰਜ ਕਰਵਾਇਆ ਬਿਆਨ

Singla

ਐਨ ਐਨ ਬੀ

ਨਵੀਂ ਦਿੱਲੀ – ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋ ਕੇ ਦੱਸਿਆ ਕਿ ਉਸ ਦੇ ਭਾਣਜੇ ਵਿਜੈ ਸਿੰਗਲਾ ਨੇ ਉਸ ਨੂੰ ਮੁਲਜ਼ਮ ਮਹੇਸ਼ ਕੁਮਾਰ ਦੀ ਨਿਯੁਕਤੀ ਬਾਰੇ ਕਦੇ ਵੀ ਨਹੀਂ ਕਿਹਾ। ਜ਼ਿਕਰਯੋਗ ਹੈ ਕਿ ਵਿਜੈ ਕੁਮਾਰ ਵਿਰੁੱਧ ਮਹੇਸ਼ ਕੁਮਾਰ ਤੋਂ ਰੇਲਵੇ ਬੋਰਡ ਦਾ ਮੈਂਬਰ ਨਿਯੁਕਤ ਕਰਵਾਉਣ ਬਦਲੇ ਦਸ ਕਰੋੜ ਦੀ ਕਥਿਤ ਰਿਸ਼ਵਤ ਲੈਣ ਦਾ ਕੇਸ ਚੱਲ ਰਿਹਾ ਹੈ। ਬਚਾਅ ਪੱਖ ਦੇ ਗਵਾਹ ਵਜੋਂ ਪੇਸ਼ ਹੋਏ ਸਾਬਕਾ ਕੇਂਦਰੀ ਰੇਲ ਮੰਤਰੀ ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਸਿੰਗਲਾ ਉਸ ਦੇ ਰੇਲ ਮੰਤਰੀ ਹੁੰਦਿਆਂ ਉਸ ਦੇ ਦਫਤਰ ਵਿੱਚੋਂ ਤਿੰਨ ਵਾਰ ਮਿਲਣ ਆਇਆ ਸੀ, ਪਰ ਉਸ ਨੇ ਕਦੇ ਵੀ ਮਹੇਸ਼ ਕੁਮਾਰ ਦੀ ਕਿਸੇ ਅਹੁਦੇ ਉੱਤੇ ਨਿਯੁਕਤੀ ਕਰਨ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਵਿਜੈ ਸਿੰਗਲਾ ਵਿਰੁੱਧ ਮਹੇਸ਼ ਕੁਮਾਰ ਤੋਂ ਮੈਂਬਰ ਇਲੈਕਟ੍ਰੀਸਿਟੀ ਬੋਰਡ ਨਿਯੁਕਤ ਕਰਨ ਬਦਲੇ ਕਥਿਤ ਤੌਰ ‘ਤੇ ਦਸ ਕਰੋੜ ਰੁਪਏ ਰਿਸ਼ਵਤ ਲੈਣ ਦੇ ਮਾਮਲੇ ‘ਚ ਦੋਸ਼ ਪੱਤਰ ਅਦਾਲਤ ਵਿੱਚ ਦਾਇਰ ਕੀਤਾ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਪਹਿਲਾਂ ਪਵਨ ਕਮਾਰ ਬਾਂਸਲ ਨੂੰ 16 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ ਪਰ ਉਸ ਦਿਨ ਉਨ੍ਹਾਂ ਮੈਡੀਕਲ ਆਧਾਰ ‘ਤੇ ਨਿੱਜੀ ਪੇਸ਼ੀ ਤੋਂ ਛੋਟ ਹਾਸਲ ਕਰ ਲਈ ਸੀ। ਸ੍ਰੀ ਬਾਂਸਲ ਨੇ ਅਦਾਲਤ ਨੂੰ ਦੱਸਿਆ ਕਿ ਮਹੇਸ਼ ਕੁਮਾਰ ਰੇਲਵੇ ਬੋਰਡ ਦਾ ਮੈਂਬਰ ਸਟਾਫ ਬਣਨ ਲਈ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਸੀਨੀਅਰ ਯੋਗਤਾ ਪ੍ਰਾਪਤ ਅਧਿਕਾਰੀ ਸੀ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਅਹੁਦੇ ਉੱਤੇ ਮਹੇਸ਼ ਕੁਮਾਰ ਦੀ ਨਿਯੁਕਤੀ ਹੋਈ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਦੀ ਤਰੱਕੀ ਦੌਰਾਨ ਮੈਂਬਰ (ਸਟਾਫ), ਮੈਂਬਰ (ਮਕੈਨੀਕਲ) ਤੇ ਮੈਂਬਰ (ਟਰੈਫਿਕ) ਦੇ ਅਹੁਦੇ ਖਾਲੀ ਪਏ ਸਨ ਪਰ ਜਿਸ ਅਹੁਦੇ (ਮੈਂਬਰ ਇਲੈਕਟ੍ਰੀਸਿਟੀ) ਸਬੰਧੀ ਮੁਲਜ਼ਮ ਵੱਲੋਂ ਕੇਸ ਅਨੁਸਾਰ ਤਰਜੀਹ ਦਿੱਤੀ ਗਈ, ਉਹ ਸਤੰਬਰ 2014 ਵਿੱਚ ਖ਼ਤਮ ਹੋਣਾ ਸੀ। ਸ੍ਰੀ ਬਾਂਸਲ ਨੇ ਅਦਾਲਤ ਨੂੰ ਦੱਸਿਆ ਕਿ 1 ਮਈ 2013 ਨੂੰ ਮੈਂਬਰ ਸਟਾਫ ਨਿਯੁਕਤ ਹੋਣ ਤੋਂ ਪਹਿਲਾਂ ਮਹੇਸ਼ ਕੁਮਾਰ ਉਨ੍ਹਾਂ ਨੂੰ ਅਪਰੈਲ 2013 ਦੇ ਪਹਿਲੇ ਹਫਤੇ ਦਫਤਰ ਵਿੱਚ ਮਿਲਿਆ ਸੀ ਅਤੇ ਉਨ੍ਹਾਂ ਨੂੰ ਆਪਣੀ ਸਿਗਨਲਜ਼ ਵਿੱਚ ਮੁਹਾਰਤ ਬਾਰੇ ਦੱਸਿਆ ਸੀ ਤੇ ਆਪਣਾ ਕੇਸ ਮੈਂਬਰ (ਇਲੈਕਟ੍ਰੀਸਿਟੀ) ਵਜੋਂ ਰੱਖਿਆ ਸੀ।

Popular Articles