ਐਨ ਐਨ ਬੀ
ਚੰਡੀਗੜ – ਪੰਜਾਬ ਦੇ ਟਰਾਂਸਪੋਰਟ ਮੰਤਰੀ ਸ ਅਜੀਤ ਸਿੰਘ ਕੋਹਾੜ ਨੇ ਵਾਪਰ ਰਹੀਆਂ ਸੜਕ ਦੁਰਘਟਨਾਂਵਾਂ ਬਾਰੇ ਗੰਭੀਰ ਨੋਟਿਸ ਲੈਦਿਆਂ ਬੱਸ ਡਰਾਇਵਰਾਂ ਨੂੰ ਬੱਸ ਚਲਾਉਣ ਸਮੇਂ ਪੂਰੀ ਤਰ੍ਹਾਂ ਕਾਇਦੇ ਕਾਨੰਨੂ ਵਿਚ ਹੀ ਰਹਿ ਕੇ ਡਰਾਇਵਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੜਕ ਸੁਰੱਖਿਆ ਸਬੰਧੀ ਜਾਰੀ ਇਕ ਬਿਆਨ ਵਿਚ ਕੋਹਾੜ ਨੇ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਇਸ ਦੌਰਾਨ ਜਾਂਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਮੂਹਿਕ ਯਤਨਾ ਦੀ ਲੋੜ ਤੇ ਜੋਰ ਦਿਤਾ। ਉਹਨਾਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਇਵਰਾਂ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ।
ਉਨ੍ਹਾਂ ਕਿਹਾ ਕਿ ਬੱਸ ਚਲਾਉਂਦੇ ਸਮੇਂ ਕਿਸੇ ਵੀ ਡਰਾਇਵਰ ਦੇ ਮੋਬਾਇਲ ਸੁਣਨ ‘ਤੇ ਪਾਬੰਦੀ ਹੈ ਤੇ ਕੋਈ ਵੀ ਡਰਾਇਵਰ ਆਪਣੇ ਕੋਲ ਮੋਬਾਇਲ ਨਾ ਰੱਖੇ।ਉਨ੍ਹਾਂ ਕਿਹਾ ਕਿ ਜਿਹੜੇ ਡਰਾਇਵਰ ਕੋਲ ਮੋਬਾਇਲ ਹੈ, ਉਹ ਆਪਣਾ ਮੋਬਾਇਲ ਬੱਸ ਕੰਡਕਟਰ ਨੂੰ ਫੜਾ ਕੇ ਰੱਖੇ ਅਤੇ ਡਰਾਇਵਿੰਗ ਕਰਦੇ ਸਮੇਂ ਉਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰੇ, ਜੋ ਇਕ ਡਰਾਇਵਰ ‘ਤੇ ਲਾਗੂ ਹੁੰਦੇ ਹਨ। ਉਨ੍ਹਾਂ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਨਿਯਮਾਂ ਦੀ ਪਾਲਣਾ ਦੇ ਨਾਲ ਨਾਲ ਪ੍ਰਭਾਵੀ ਜਾਗਰੂਕਤਾ ਮੁਹਿੰਮ ਦੀ ਜ਼ਰੂਰਤ ‘ਤੇ ਵੀ ਜੋਰ ਦਿੱਤਾ। ਇਹਦੇ ਨਾਲ਼ ਹੀ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਇਵਰਾਂ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਬੱਸ ਚਲਾਉਂਦੇ ਸਮੇਂ ਮੋਬਾਇਲ ਸੁਣਨ ਵਾਲੇ ਕਿਸੇ ਵੀ ਡਰਾਇਵਰ ਨੂੰ ਬਖਸ਼ਿਆ ਨਹੀਂ ਜਾਵੇਗਾ।