ਐਨ ਐਨ ਬੀ
ਨਵੀਂ ਦਿੱਲੀ – ਮਹਾਰਾਸ਼ਟਰ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਕਈ ਪੱਕੇ ਗੜ੍ਹ ਤੋੜੇ ਜਾਣ ਮਗਰੋਂ ਕਾਂਗਰਸ ਵਿੱਚ ਆਲੋਚਨਾ ਦੇ ਸੁਰ ਉਠਣੇ ਸ਼ੁਰੂ ਹੋ ਗਏ ਹਨ। ਹਰਿਆਣਾ ਕਾਂਗਰਸ ਵਿੱਚ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜ਼ਾ ਦੀ ਬਾਗ਼ੀ ਸੁਰ ਉਠਣੀ ਸ਼ੁਰੂ ਹੋ ਗਈ ਹੈ। ਉਹ ਪਹਿਲਾਂ ਹੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸਖਤ ਵਿਰੋਧੀ ਰਹੀ ਹੈ। ਉਸ ਨੇ ਹੁੱਡਾ ’ਤੇ ਹਮਲਾ ਕਰਦਿਆਂ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਤੈਅ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਪਾਰਟੀ ਦੇ ਦਿੱਲੀ ਵਿਚਲੇ ਸੀਨੀਅਰ ਆਗੂਆਂ ’ਤੇ ਵੱਡਾ ਹੱਲਾ ਬੋਲਦਿਆਂ, ਕਰਨਾਟਕ ਸਰਕਾਰ ਦੇ ਇਕ ਨੌਜਵਾਨ ਮੰਤਰੀ ਨੇ ਮੰਗ ਰੱਖੀ ਹੈ ਕਿ ਕੌਮੀ ਰਾਜਧਾਨੀ ਤੋਂ ਸਰਗਰਮ ਅਜਿਹੇ ਪ੍ਰਭਾਵਹੀਣ ਆਗੂਆਂ ਨੂੰ ਲਾਂਭੇ ਕੀਤਾ ਜਾਵੇ। ਦਿਨੇਸ਼ ਗੁੰਡੂ ਰਾਓ ਨਾਮ ਦੇ ਇਸ ਮੰਤਰੀ ਨੇ ਟਵਿੱਟਰ ’ਤੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਹਾਰਾਂ ਤੋਂ ਸਬਕ ਸਿੱਖੇਗੀ।