NewZNew (Samalsar) : ਪਿੰਡ ਹਰੀਏਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦਾਨੀ ਸੱਜਣਾਂ ਨੇ ਨਕਦ ਰਾਸ਼ੀ ਭੇਟ ਕੀਤੀ ਹੈ। ਸਕੂਲ ਮੁਖੀ ਕੰਵਲਦੀਪ ਸਿੰਘ ਨੇ ਦੱਸਿਆ ਕਿ ਪੈਨਕੋਫੈਡ ਪੰਜਾਬ ਦੇ ਚੇਅਰਮੈਨ ਖਣਮੁੱਖ ਪੱਤੋਂ ਭਾਰਤੀ ਵੱਲੋਂ 11 ਹਜ਼ਾਰ ਰੁਪਏ ਅਤੇ ਹਰਇੰਦਰ ਸਿੰਘ ਦਰਵੇਸ਼ ਨਥਾਣਾ ਵੱਲੋਂ 5100 ਰੁਪਏ ਸਕੂਲੀ ਬੱਚਿਆਂ ਦੀ ਭਲਾਈ ਲਈ ਦਿੱਤੇ ਗਏ ਹਨ। ਸਕੂਲ ਕਮੇਟੀ ਦੇ ਚੇਅਰਮੈਨ ਦਵਿੰਦਰ ਸਿੰਘ ਹਰੀਏਵਾਲਾ ਨੇ ਦਾਨੀ ਸੱਜਣਾਂ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਜੱਗਾ ਸਿੰਘ, ਗੁਰਸੇਵਕ ਸਿੰਘ ਪੰਚ, ਸਤਨਾਮ ਸਿੰਘ, ਸੁਖਮੰਦਰ ਸਿੰਘ ਪ੍ਰਧਾਨ, ਗੁਰਦੀਪ ਸਿੰਘ, ਸੁਖਚੈਨ ਸਿੰਘ ਤੇ ਆਤਮਾ ਸਿੰਘ ਪੰਚ, ਸੁਖਵੀਰ ਸਿੰਘ, ਕਸ਼ਮੀਰ ਸਿੰਘ, ਰਵੀਇੰਦਰ ਸਿੰਘ, ਗੁਰਜੰਟ ਸਿੰਘ, ਅਜਮੇਰ ਸਿੰਘ, ਸੁਖਦੇਵ ਸਿੰਘ, ਸਕੂਲ ਅਧਿਆਪਕ ਪਰਮਬੀਰ ਸਿੰਘ, ਸੁਖਰਾਜ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਅਮਰਜੀਤ ਕੌਰ, ਕਮੇਟੀ ਮੈਬਰ ਕੁਲਦੀਪ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਪ੍ਰੀਤ ਕੌਰ, ਗੁਰਮੀਤ ਕੌਰ ਤੇ ਰਣਜੀਤ ਕੌਰ ਹਾਜ਼ਰ ਸਨ।