spot_img
32.3 C
Chandigarh
spot_img
spot_img
spot_img

Top 5 This Week

Related Posts

ਫਰਾਂਸ ਦੇ ਯਾਂ ਤਿਰੋਲੇ ਨੂੰ ਮਿਲਿਆ ਅਰਥ-ਸ਼ਾਸਤਰ ਦਾ ਨੋਬੇਲ ਇਨਾਮ

 

jean-tirole

ਐਨ ਐਨ ਬੀ

ਸਟਾਕਹੋਮ – ਫਰਾਂਸ ਦੇ ਅਰਥ-ਸ਼ਾਸਤਰੀ ਯਾਂ ਤਿਰੋਲੇ ਨੇ ਬਾਜ਼ਾਰ ਸ਼ਕਤੀ ਅਤੇ ਨਿਯਮਨ  ਵਿਸ਼ੇ ’ਤੇ ਸੋਧ ਲਈ ਅਰਥ-ਸ਼ਾਸਤਰ ਦੇ ਖੇਤਰ ’ਚ ਨੋਬੇਲ ਪੁਰਸਕਾਰ ਜਿੱਤਿਆ ਹੈ। ਯਾਂ ਤਿਰੋਲੇ (61) ਫਰਾਂਸ ਦੇ ਤਾਊੂਲੋਜ਼ ਸਕੂਲ ਆਫ਼ ਇਕਨਾਮਿਕਸ ’ਚ ਕੰਮ ਕਰਦੇ ਹਨ।

ਰਾਇਲ ਸਵੀਡਿਸ਼ ਅਕੈਡਮੀ ਵੱਲੋਂ ਕਿਹਾ ਗਿਆ ਹੈ ਕਿ ਯਾਂ ਤਿਰੋਲੇ ਦੇ ਸਿਰ ਅਜਾਰੇਦਾਰੀ ਨਾਲ ਸਿੱਝਣ ਦੇ ਢੰਗ-ਤਰੀਕੇ ਖੋਜਣ ਦਾ ਸਿਹਰਾ ਬੱਝਦਾ ਹੈ। ਅਕਾਦਮੀ ਨੇ ਕਿਹਾ ਕਿ 1980ਵਿਆਂ ਨੇ ਅੱਧ ਤੋਂ ਬਾਅਦ ਯਾਂ ਤਿਰੋਲੇ ਨੇ ਅਜਿਹੇ ਬਾਜ਼ਾਰਾਂ ਦੇ ਨਾਕਾਮ ਰਹਿਣ ਬਾਰੇ ਖੋਜ ਕੀਤੀ ਹੈ ਅਤੇ ਇਨ੍ਹਾਂ ਵਿੱਚ ਨਵੀਂ ਰੂਹ ਫੂਕੀ ਹੈ। ਇਸ ਖੋਜ ਨਾਲ ਉਨ੍ਹਾਂ ਸਰਕਾਰਾਂ ਉਪਰ ਵੀ ਅਸਰ ਪਏਗਾ, ਜਿਹੜੀਆਂ ਅਜਾਰੇਦਾਰੀ ਦਾ ਕਿਵੇਂ ਮੁਕਾਬਲਾ ਕਰ ਰਹੀਆਂ ਹਨ।

LEAVE A REPLY

Please enter your comment!
Please enter your name here

Popular Articles