ਟੈਕਸਸ ਯੂਨੀਵਰਸਿਟੀ ਦੀ ਦੇਖ-ਰੇਖ ਹੇਠ ਗਏ ਗੈਬਰੀਅਲ ਗਰਸ਼ੀਆ ਮਾਰਕੁਏਜ਼ ਦੇ ਤਮਾਮ ਦਸਤਾਵੇਜ਼

0
890

Gabriel

ਐਨ ਐਨ ਬੀ

ਵਾਸ਼ਿੰਗਟਨ – ‘ਵਨ ਹੰਡਰਡ ਈਅਰਜ਼ ਆਫ ਸੌਲੀਚਿਊਡ’ ਵਰਗੇ ਮਹਾਨ ਨਾਵਲ ਦੇ ਲੇਖਕ ਤੇ ਨੋਬੇਲ ਪੁਰਸਕਾਰ ਜੇਤੂ ਗੈਬਰੀਅਲ ਗਰਸ਼ੀਆ ਮਾਰਕੁਏਜ਼ ਦੇ ਤਮਾਮ ਦਸਤਾਵੇਜ਼ ਯੂਨੀਵਰਸਿਟੀ ਆਫ ਟੈਕਸਾਸ (ਆਸਟਿਨ) ਨੇ ਹਾਸਲ ਕਰ ਲਏ ਹਨ। ਇਹਨਾਂ ਵਿੱਚ ਨਾਵਲਕਾਰ ਦੇ ਹੱਥ ਲਿਖਤ ਖਰੜੇ, ਨਿੱਜੀ ਦਸਤਾਵੇਜ਼ ਹਨ, ਜਿਨ੍ਹਾਂ ਵਿੱਚੋਂ ਬਹੁਤੇ ਸਪੇਨ ਭਾਸ਼ਾ ਵਿੱਚ ਲਿਖੇ ਹੋਏ ਹਨ, ਹੁਣ ਯੂਨੀਵਰਸਿਟੀ ਦੇ ਹੈਰੀ ਰੈਨਸਮ ਸੈਂਟਰ ਵਿੱਚ ਰੱਖੇ ਜਾਣੇ ਹਨ। ਟੈਕਸਾਸ ਦੀ ਰਾਜਧਾਨੀ ਆਸਟਿਨ ਦੀ ਯੂਨੀਵਰਸਿਟੀ ‘ਚ ਸਥਿਤ ਰੈਨਸਮ ਸੈਂਟਰ ਵਿੱਚ ਹਿਊਮੈਨਿਟੀਜ਼ ਰਿਸਰਚ ਸੈਂਟਰ, ਇਕ ਅਜਾਇਬਘਰ ਤੇ ਇਕ ਲਾਇਬਰੇਰੀ ਹੈ। ਕੋਲੰਬੀਆ ਵਿੱਚ ਜਨਮੇ ਗਾਰਸ਼ੀਆ ਦਾ 87 ਦੀ ਉਮਰੇ ਅਪਰੈਲ 2014 ਵਿੱਚ ਮੈਕਸੀਕੋ ਸਿਟੀ ਅੰਦਰ ਦੇਹਾਂਤ ਹੋ ਗਿਆ ਸੀ। ਯੂਨੀਵਰਸਿਟੀ ਵੱਲੋਂ ਗ੍ਰਹਿਣ ਕੀਤੇ ਉਸ ਦੇ ਦਸਤਾਵੇਜ਼ਾਂ ਦੇ ਖਜ਼ਾਨੇ ਵਿੱਚ ਉਸ ਦੇ ਕਈ ਪ੍ਰਮੁੱਖ ਨਾਵਲਾਂ ਦੇ ਹੱਥ ਲਿਖਤ ਖਰੜੇ, ਉਸ ਦੇ ਮਾਸਟਰਪੀਸ ‘ਵਨ ਹੰਡਰਡ ਈਅਰਜ਼ ਆਫ ਸੌਲੀਚਿਊਡ’ ਅਤੇ ‘ਲਵ ਇਨ ਦਿ ਟਾਈਮਜ਼ ਆਫ ਕਾਲਰਾ’ ਸ਼ਾਮਲ ਹਨ।

ਯੂਨੀਵਰਸਿਟੀ ਆਫ ਟੈਕਸਾਸ (ਆਸਟਿਨ) ਦੇ ਪ੍ਰੈਜ਼ੀਡੈਂਟ ਬਿੱਲ ਪਾਵਰਜ਼ ਨੇ ਕਿਹਾ ਗਾਰਸ਼ੀਆ 20ਵੀਂ ਸਦੀ ਦੇ ਸਾਹਿਤ ਦੀ ਕੱਦਾਵਾਰ ਹਸਤੀ ਹੈ, ਜਿਸ ਦੀਆਂ ਲਿਖਤਾਂ ਦੀ ਮੌਲਿਕ ਤੇ ਸਿਆਣਪ ਕਮਾਲ ਦੀ ਹੈ। ਉਨ੍ਹਾਂ ਕਿਹਾ ਕਿ ਆਸਟਿਨ ਵਿੱਚ ਯੂਨੀਵਰਸਿਟੀ ਆਫ ਟੈਕਸਾਸ, ਕ੍ਰਿਸ ਕੋਲ ਲਾਤਿਨ ਅਮਰੀਕਾ ਦੇ ਮਾਹਰ ਵੀ ਹਨ ਤੇ ਸਮੱਗਰੀ ਨੂੰ ਸਾਂਭ-ਸੰਭਾਲਣ ਦੇ ਵੀ ਇਸ ਕੋਲ ਮਾਹਰ ਹਨ ਤੇ ਲਿਖਤ ਦੇ ਅਮਲ ਦੇ ਅਧਿਐਨ ਲਈ ਖੋਜੀ ਵੀ ਹਨ ਤੇ ਇਸ ਕਰਕੇ ਇਸ ਬਹੁਮੁੱਲੇ ਖ਼ਜ਼ਾਨੇ ਦਾ ਸਥਾਨ ਇਹ  ਯੂਨੀਵਰਸਿਟੀ ਹੀ ਹੋ ਸਕਦੀ ਹੈ। ਪਾਵਰਜ਼ ਨੇ ਇਹ ਨਹੀਂ ਦੱਸਿਆ ਕਿ ਇਹ ਸਾਰਾ ਖ਼ਜ਼ਾਨਾ ਕਿੰਨੇ ਵਿੱਚ ਖਰੀਦਿਆ ਗਿਆ ਹੈ। ਇਸ ਸੰਗ੍ਰਹਿ ਵਿੱਚ ਗਾਰਸ਼ੀਆ ਵੱਲੋਂ ਲਿਖੇ ਗਏ 2000 ਤੋਂ ਵੱਧ ਪੱਤਰ, ਜਿਨ੍ਹਾਂ ‘ਞ’ਚ ਉਸ ਵੇਲੇ ਦੇ ਲਾਮਿਸਾਲ ਲੇਖਕਾਂ ਕਾਰਲੋਸ ਫੁਏਟਰ ਤੇ ਗ੍ਰਾਹਮ ਗ੍ਰੀਨ, ਖਤੋ-ਖ਼ਿਤਾਬਤ ਸਮੇਤ 1982 ਵਿੱਚ ਨੋਬਲ ਪੁਰਸਕਾਰ ਲੈਣ ਦੀ ਸਵੀਕ੍ਰਿਤੀ ਦੇ ਭਾਸ਼ਨ ਦਾ ਖਰੜਾ ’ਤੇ ਉਸ ਨੇ ਜੀਵਨ ਨਾਲ ਸਬੰਧਤ 40 ਤੋਂ ਵੱਧ ਐਲਬਮਾਂ ਹਨ।