ਪੰਜਾਬ ਵਿੱਚ ਆਰ ਐਸ ਐਸ ਦੀ ਸਰਗਰਮੀ ’ਤੇ ਮਨਜੀਤ ਸਿੰਘ ਕਲਕੱਤਾ ਨੂੰ ਸਖ਼ਤ ਇਤਰਾਜ਼

0
2856

ਨੂਰਮਹਿਲਆਂ ਦੀ ਸਰਗਰਮੀ ਬੰਦ ਹੋਵੇ : ਗਰਮਖਿਆਲ ਸਿੱਖ ਜਥੇਬੰਦੀਆਂ

Noor

ਸ਼ਬਦੀਸ਼

ਚੰਡੀਗੜ੍ਹ – ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਟਕਰਾਅ ਦਾ ਨਵਾਂ ਵਿਸਥਾਰ ਆਰ ਐਸ ਐਸ ਦੀ ਸਰਗਰਮੀ ਤੇ ਗਰਮ ਖ਼ਿਆਲ ਸਿੱਖ ਜਥੇਬੰਦੀਆਂ ਦਾ ਤਿੱਖਾ ਵਿਰੋਧ ਹੈ। ਆਰ ਐਸ ਐਸ ਦੀ ਪਿੰਡਾਂ ਤੱਕ ਸਰਗਰਮੀ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵਿਰੋਧ ਕਰ ਚੁੱਕੇ ਹਨ। ਤਾਜ਼ਾ ਵਿਰੋਧ ਤਰਨ ਤਾਰਨ ਦੇ ਹਰਕਿਸ਼ਨ ਪਬਲਿਕ ਸਕੂਲ ਵਿੱਚ ਆਰ ਐਸ ਐਸ ਦਾ ਸਮਾਗਮ ਹੋਣਾ ਹੈ, ਜਿਸਦੀ ਆਗਿਆ ਸਕੂਲ ਦਾ ਸੰਚਾਲਨ ਕਰਨ ਵਾਲ਼ੇ ਚੀਫ਼ ਖਾਲਸਾ ਨੇ ਖ਼ੁਦ ਦੇ ਰੱਖੀ ਹੈ। ਜੇ ਇਹ ਵਿਵਾਦ ਹਵਾ ਲੈਂਦਾ ਹੈ ਤਾਂ ਸਿੱਖ ਭਾਈਚਾਰੇ ਦੇ ਅੰਦਰ ਹੀ ਨਹੀਂ, ਬਲਕਿ ਹਿੰਦੁਤਵਵਾਦੀ ਸ਼ਕਤੀਆਂ ਨਾਲ ਸਿੱਖ ਜਥੇਬੰਦੀਆਂ ਦੇ ਟਕਰਾਅ ਦੀ ਨੌਬਤ ਆ ਸਕਦੀ ਹੈ। ਇਹ ਸੰਭਾਵਨਾ ਇਸ ਕਰਕੇ ਵੀ ਪੈਦਾ ਹੋ ਸਕਦੀ ਹੈ, ਕਿਉਂਕਿ ਗਰਮ ਖਿਆਲੀ ਸਿੱਖ ਜਥੇਬੰਦੀਆਂ ਪਹਿਲਾਂ ਹੀ ਡੇਰਾ ਨੂਰਮਹਿਲੀਆਂ ਨਾਲ਼ ਟਕਰਾਅ ਰਹੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਇਸ ਇਲਾਕੇ ਵਿੱਚ ਸਰਗਰਮੀ ਕਰਦਾ ਦਿਵਯ ਜੋਤੀ ਜਾਗ੍ਰਿਤ ਸੰਸਥਾ (ਨੂਰਮਹਿਲ ਡੇਰਾ) ਦਾ ਸਤਿਸੰਗ ਭਵਨ ਨੂੰ ਬੰਦ ਕਰਵਾਇਆ ਜਾਵੇ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੱਖ ਜਥੇਬੰਦੀਆਂ ਦੀਆਂ ਇਹ ਮੰਗਾਂ ਸਵੀਕਾਰ ਨਾ ਕੀਤੀਆਂ ਗਈਆਂ ਤਾਂ ਜਥੇਬੰਦੀਆਂ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਖ਼ੁਦ ਲਾਗੂ ਕਰਾਉਣ ਲਈ ਹੰਭਲਾ ਮਾਰਨਗੀਆਂ। ਇਨ੍ਹਾਂ ਜਥੇਬੰਦੀਆਂ  ’ਚ ਦਮਦਮੀ ਟਕਸਾਲ, ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ, ਸ਼੍ਰੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਾਰ ਕਮੇਟੀ, ਖਾਲਸਾ ਪੰਚਾਇਤ, ਸ਼ੋ੍ਰਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਆਦਿ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਲ ਹਨ।

Also Read :   Christian Community takes out Shobha Yatra to mark Christmas

ਮੀਟਿੰਗ ਨੂੰ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਅਜਨਾਲਾ, ਡਾ. ਗੁਰਜਿੰਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਫੌਜੀ, ਭਾਈ ਮਨਜੀਤ ਸਿੰਘ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ, ਜਸਬੀਰ ਸਿੰਘ, ਕੰਵਲਜੀਤ ਸਿੰਘ, ਸੂਬਾ ਸਿੰਘ ਸ਼ੋ੍ਰਮਣੀ, ਬਲਦੇਵ ਸਿੰਘ ਸਿਰਸਾ, ਬਲਵਿੰਦਰ ਸਿੰਘ ਨੂਰਦੀ, ਭਾਈ ਕੁਲਬੀਰ ਸਿੰਘ ਬੜਾ ਪਿੰਡ ਆਦਿ ਨੇ ਸੰਬੋਧਨ ਕੀਤਾ। ਇਨ੍ਹਾਂ ਬੁਲਾਰਿਆਂ ਨੇ 28 ਅਕਤੂਬਰ ਨੂੰ ਨਜ਼ਦੀਕੀ ਪਿੰਡ ਜੋਧਪੁਰ ਵਿਖੇ ਨੂਰਮਹਿਲੀਆਂ ਵੱਲੋਂ ਸਤਿਸੰਗ ਕਰਨੋਂ ਰੋਕਣ ’ਤੇ ਨਿਹੱਥੇ ਸਿੱਖਾਂ ਉਪਰ ਗੋਲੀਆਂ  ਵਰ੍ਹਾਉਣ ਦੀ ਨਿਖੇਧੀ ਕੀਤੀ ਹੈ, ਜਦਕਿ ਡੇਰਾ ਨੂਰਮਹਿਲ ਨਾਲ ਜੁੜੇ ਸ਼ਰਧਾਲੂ ਬਿਨਾ ਕਿਸੇ ਵਿਵਾਦਤ ਪ੍ਰਚਾਰ ਦੇ ਚਲ ਰਹੇ ਸਮਾਗਮ ਨੂੰ ਧੱਕੇ ਨਾਲ ਰੋਕਣ ਅਤੇ ਸਤਿਸੰਗ ਭਵਨ ’ਤੇ ਹਮਲਾ ਕਰਨ ਦਾ ਦੋਸ਼ ਲਗਾ ਰਹੇ ਹਨ।

ਆਰ ਐਸ ਐਸ ਸਮਾਗਮਾਂ ਲਈ ਗੁਰੂ ਹਰਕ੍ਰਿਸ਼ਨ ਸਕੂਲਾਂ ਦੀ ਵਰਤੋਂ ਦਾ ਵਿਰੋਧ

Manjit_Singh_Calcutta

ਇਸੇ ਦੌਰਾਨ ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਚੀਫ਼ ਖਾਲਸਾ ਦੀਵਾਨ ਵੱਲੋਂ ਆਰ.ਐਸ.ਐਸ. ਦੇ 7 ਦਸੰਬਰ ਨੂੰ ਤਰਨ ਤਾਰਨ ਵਿਚ ਹੋ ਰਹੇ ਵਿਸ਼ੇਸ਼ ਸਮਾਗਮ ਲਈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਥਾਂ ਦੇਣ ਦਾ ਸਖ਼ਤ ਵਿਰੋਧ ਕੀਤਾ ਹੈ। ਕਲਕੱਤਾ ਨੇ ਕਿਹਾ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ 14 ਤੋਂ 16 ਨਵੰਬਰ ਤਕ ਅੰਮ੍ਰਿਤਸਰ ਵਿਚ ਹੋ ਰਹੇ ਤਿੰਨ ਦਿਨਾ ਸਮਾਗਮ ਲਈ ਵੀ ਚੀਫ ਖਾਲਸਾ ਦੀਵਾਨ ਨੇ ਛੇ ਪਬਲਿਕ ਸਕੂਲਾਂ ਦੀ ਥਾਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਸਾਜਿਸ਼ ਹੈ ਕਿ ਸਿੱਖ ਪਬਲਿਕ ਸਕੂਲ ਹੀ ਸਮਾਗਮਾਂ ਲਈ ਚੁਣੇ ਗਏ ਹਨ, ਹਾਲਾਂਕਿ ਰਾਜ ਵਿੱਚ ਹਿੰਦੂ ਸਕੂਲਾਂ ਦੀ ਕਮੀ ਨਹੀਂ ਹੈ।

Also Read :   Discount Exploration app : ‘WOWFER’ launched

ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਦਾ ਤੇ ਸਿੱਖੀ ਨੂੰ ਸੰਪੂਰਨ ਧਰਮ ਨਹੀਂ ਮੰਨਦਾ। ਉਨ੍ਹਾਂ ਕਿਹਾ ਕਿ ਆਰ ਐਸ ਐਸ ਸਿੱਖ ਪਬਲਿਕ ਸਕੂਲਾਂ ਵਿਚ ਘੁਸਪੈਠ ਕਰਕੇ ਸਿੱਖਾਂ ਦੀ ਪਛਾਣ ਨੂੰ ਖ਼ਤਮ ਕਰਨ ਦੇ ਢੰਗ ਤਰੀਕੇ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਅੱਠਵੀਂ ਤੋਂ 12ਵੀਂ ਤਕ ਬੱਚੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਮਾਗਮਾਂ ਦਾ ਬੱਚਿਆਂ ’ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਅਗਲਾ ਕਦਮ ਇਨ੍ਹਾਂ ਦਾ ਇਹ ਹੋਵੇਗਾ ਕਿ ਕਾਲਜਾਂ ਵਿਚ ਯੂਨਿਟ ਬਣਾਉਣਗੇ। ਉਨ੍ਹਾਂ ਕਿਹਾ ਕਿ ਚੀਫ਼ ਖਾਲਸਾ ਦੀਵਾਨ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਸਪੱਸ਼ਟ ਨਾਂਹ ਕਰ ਦੇਵੇ।

ਉਨ੍ਹਾਂ ਕਿਹਾ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦਬਾਅ ਪਾਏ ਜਾਣ ’ਤੇ ਚੀਫ ਖਾਲਸਾ ਦੀਵਾਨ ਨੇ ਪਬਲਿਕ ਸਕੂਲਾਂ ਦੀ ਥਾਂ ਸਮਾਗਮ ਲਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੀਫ਼ ਖਾਲਸਾ ਦੀਵਾਨ ਆਰ ਐਸ ਐਸ ਦੇ ਦਬਾਅ ਹੇਠ ਨਾ ਆਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵੀ ਇਸ ਸਬੰਧੀ ਗੱਲ ਕੀਤੀ ਹੈ ਪਰ ਇੰਨਾ ਹੀ ਕਿਹਾ ਹੈ ਕਿ ਇਹ ਬਹੁਤ ਮਾੜਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਚੀਫ ਖਾਲਸਾ ਦੀਵਾਨ ਨੂੰ ਆਦੇਸ਼ ਕਰਨ ਕਿ ਸਕੂਲ ਦੇਣ ਤੋਂ ਨਾਂਹ ਕੀਤੀ ਜਾਵੇ।

LEAVE A REPLY

Please enter your comment!
Please enter your name here