ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘਾਂ ਦਾ ਭੇੜ, 4 ਜ਼ਖ਼ਮੀ

0
651

ਸ਼੍ਰੋਮਣੀ ਪੰਥ ਦਸਮੇਸ਼ ਤਰਨਾ ਦਲ ਲੁਧਿਆਣਾ ਦੇ ਗੱਦੀਦਾਰਾਂ ਦੀ ਖ਼ੂਨੀ ਖੇਡ

Nihag Singh

ਐਨ ਐਨ ਬੀ
ਅੰਮ੍ਰਿਤਸਰ – ਬੰਦੀ ਛੋੜ ਦਿਵਸ ਮਨਾ ਰਹੇ ਨਿਹੰਗ ਸਿੰਘਾਂ ਦੇ ਦੋ ਧੜਿਆਂ ਦਰਮਿਆਨ ਹੋਈ ਗੋਲੀਬਾਰੀ ’ਚ 12 ਸਾਲ ਦੇ ਬੱਚੇ ਗੁਰਵਿੰਦਰ ਸਿੰਘ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਕ ਜ਼ਖ਼ਮੀ ਨਿਹੰਗ ਬੀਰ ਸਿੰਘ ਵਾਸੀ ਬਰਨਾਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਝਗੜੇ ‘ਚ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀ ਨਿਹੰਗ ਸਿੰਘਾਂ ਨੂੰ ਸਿਵਲ ਹਸਪਤਾਲ ਵਿਖੇ ਵੀ ਦਾਖ਼ਲ ਕਰਾਇਆ ਗਿਆ ਹੈ, ਜਦਕਿ ਪੁਲੀਸ ਨੇ ਬਾਬਾ ਸ਼ੇਰ ਸਿੰਘ ਸਮੇਤ ਦੋ ਦਰਜਨ ਦੇ ਕਰੀਬ ਨਿਹੰਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਜਾਣਕਾਰੀ ਮੁਤਾਬਕ ਸ਼੍ਰੋਮਣੀ ਪੰਥ ਦਸਮੇਸ਼ ਤਰਨਾ ਦਲ ਲੁਧਿਆਣਾ ਵੱਲੋਂ ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਰੇਲਵੇ ਗਰਾਊਂਡ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਇਸ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਹਨ। ਦਲ ਵਿੱਚ ਪਿਛਲੇ ਕੁਝ ਸਮੇਂ ਤੋਂ ਗੱਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਦਲ ਵਿੱਚੋਂ ਹੀ ਬਾਬਾ ਸ਼ੇਰ ਸਿੰਘ ਨੇ ਆਪਣਾ ਵੱਖਰਾ ਦਲ ਬਣਾ ਲਿਆ ਹੈ। ਬੰਦੀ ਛੋੜ ਦਿਵਸ ਮਨਾਉਣ ਲਈ ਦੋਵਾਂ ਦਲਾਂ ਦੇ ਨਿਹੰਗ ਸਿੰਘ ਗਰਾਊਂਡ ਵਿੱਚ ਆ ਗਏ ਅਤੇ ਮਾਰਸ਼ਲ ਆਰਟ ਦੇ ਜੌਹਰ ਸੱਚੀਂ-ਮੁੱਚੀਂ ਦਾ ਮੁਕਾਬਲਾ ਬਣ ਗਿਆ। ਇਹ ਦੁਵੱਲਾ ਹਮਲਾ ਤਲਵਾਰਾਂ ਤੋਂ ਗੋਲੀਬਾਰੀ ਤੱਕ ਚਲਾ ਗਿਆ। ਮੌਕੇ ‘ਤੇ ਪਹੁੰਚੇ ਏ ਡੀ ਸੀ ਪੀ ਪਰਮਪਾਲ ਸਿੰਘ ਮੁਤਾਬਕ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।