ਐਸ.ਏ.ਐਸ.ਨਗਰ: 21 ਅਕਤੂਬਰ
ਦੀਵਾਲੀ ਸਾਡਾ ਪਵਿੱਤਰ ਤਿਉਹਾਰ ਹੈ ਸਮੁੱਚਾ ਦੇਸ਼ ਇਸ ਨੂੰ ਚਾਵਾਂ ਅਤੇ ਮੁਲਾਰਾਂ ਨਾਲ ਮਨਾਉਂਦਾ ਹੈ ਪ੍ਰੰਤੂ ਕਈ ਵਾਰ ਪਟਾਖਿਆਂ ਦੀ ਲਪੇਟ ਵਿਚ ਆ ਕੇ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਇਸ ਲਈ ਸਾਨੂੰ ਇਸ ਨੁਕਸਾਨ ਤੋਂ ਬਚਣ ਅਤੇ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਦੀ ਰੋਕ ਥਾਮ ਲਈ ਦੀਵਾਲੀ ਦਾ ਤਿਉਹਾਰ ਪਟਾਖਿਆਂ ਰਹਿਤ ਗਰੀਨ ਦੀਵਾਲੀ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਵਾਤਾਵਰਣ ਹੋਰ ਗੰਧਲਾ ਨਾ ਹੋਵੇ । ਇਹ ਅਪੀਲ ਕਰਦਿਆ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜਿਲ੍ਹਾ ਵਾਸੀਆਂ ਨੂੰ ਦਿਵਾਲੀ ਦੇ ਪਵਿੱਤਰ ਤਿਊਹਾਰ ਦੀਆਂ ਮੁਬਾਰਿਕਾਂ ਦਿੱਤੀਆਂ ਅਤੇ ਉੱਜਲੇ ਭਵਿੱਖ ਦੀ ਕਾਮਨਾ ਵੀ ਕੀਤੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਜਿਲ੍ਹੇ ‘ਚ ਸਕੂਲਾਂ, ਕਾਲਜਾਂ ਅਤੇ ਹੋਰਨਾ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਵਿਦਿਆਰਥੀਆਂ ਨੂੰ ਪਟਾਖਾ ਰਹਿਤ ਗਰੀਨ ਦੀਵਾਲੀ ਮਨਾਉਣ ਪ੍ਰਤੀ ਜਾਗਰੂਕ ਕਰਨ ਤਾਂ ਜੋ ਬੱਚੇ ਪਟਾਖਿਆਂ ਨਾਲ ਵਾਤਾਵਰਣ ਨੂੰ ਪ੍ਰਦੂਸ਼ਤ ਨਾ ਕਰਨ ਅਤੇ ਉਨਾ੍ਹਂ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਉਨਾ੍ਹਂ ਕਿਹਾ ਕਿ ਬੱਚਿਆਂ ਨੂੰ ਖਾਸ ਕਰਕੇ ਦੀਵਾਲੀ ਦੇ ਤਿਉਹਾਰ ਮੌਕੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵਾਤਾਵਰਣ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕੇ । ਉਨਾ੍ਹਂ ਕਿਹਾ ਕਿ ਗਰੀਨ ਦੀਵਾਲੀ ਮਨਾਉਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਸ੍ਰੀ ਸਿੱਧੂ ਨੇ ਦੱਸਿਆ ਕਿ ਭਾਂਵੇਂ ਜਿਲ੍ਹੇ ਵਿਚ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਫਾਇਰ ਕਰੈਕਰਜ਼/ਪਟਾਖੇ ਚਲਾਉਣੇ ਤੇ ਪਾਬੰਦੀ ਹੈ ਅਤੇ ਸਾਇਸਲੈਂਸ ਜੋਨਾ, ਹਸਪਤਾਲਾਂ , ਵਿਦਿਅਕ ਸੰਸਥਾਵਾਂ ਦੇ ਨੇੜੇ ਵੀ ਪਟਾਖੇ ਚਲਾਉਣ ਤੇ ਪੂਰੀ ਪਾਬੰਦੀ ਲਗਾਈ ਗਈ ਹੈ ਉਨਾ੍ਹਂ ਕਿਹਾ ਕਿ ਭਾਵੇਂ ਜਿਲ੍ਹੇ ‘ਚ ਨਿਰਧਾਰਤ ਸ਼ੋਰ ਸ਼ਰਾਬਾ ਲੈਵਲ ਵਾਲੇ ਪਟਾਖੇ ਚਲਾਏ ਜਾ ਸਕਦੇ ਹਨ ਪ੍ਰੰਤੂ ਇਨਾ੍ਹਂ ਤੋਂ ਵੀ ਗੁਰੇਜ਼ ਕਰਨ ਦੀ ਲੋੜ ਹੈ। ਉਨਾ੍ਹਂ ਦੱਸਿਆ ਕਿ ਜਿਲ੍ਹੇ ਦੀ ਹਦੂਦ ਅੰਦਰ ਕੋਈ ਵੀ ਵਿਆਕਤੀ ਅਣ ਅਧਿਕਾਰਤ ਤੌਰ ਤੇ ਪਟਾਖਿਆਂ ਆਦਿ ਦੀ ਖਰੀਦ ਵੇਚ ਅਤੇ ਸਟੋਰੇਜ਼ ਨਹੀ ਕਰ ਸਕਦਾ । ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਨਿਰਧਾਰਤ ਕੀਤੇ ਸਥਾਨਾਂ ਤੇ ਹੀ ਪਟਾਖਿਆਂ ਦੀ ਖਰੀਦ ਅਤੇ ਸਟੋਰ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਸ਼ੋਰ ਸਰਾਬੇ ਵਾਲੇ ਪਟਾਖੇ ਖਰੀਦ ਕੇ ਨਾ ਦੇਣ ਕਿਉਂਕਿ ਦੀਵਾਲੀ ਦੇ ਤਿਉਹਾਰ ਵਾਲੇ ਦਿਨ ਅਕਸਰ ਵੇਖਣ ਵਿੱਚ ਆਇਆ ਹੈ ਕਿ ਪਟਾਖਿਆਂ ਕਾਰਣ ਕਈ ਬੱਚਿਆਂ ਦੀਆਂ ਅੱਖਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਉਨਾ੍ਹਂ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਜਿਸ ਕਾਰਣ ਬੱਚਿਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨਾ੍ਹਂ ਕਿਹਾ ਕਿ ਮਾਪਿਆਂ ਦੀ ਜਿੰਮੇਵਾਰੀ ਵੀ ਬਣਦੀ ਹੈ ਕਿ ਉਹ ਇਸ ਪੱਿਵਤਰ ਤਿਉਹਾਰ ਤੇ ਆਪਣੇ ਬੱਚਿਆਂ ਤੇ ਪੂਰੀ ਨਿਗਰਾਨੀ ਰੱਖਣ ਅਤੇ ਉਨਾ੍ਹਂ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ।