ਸੱਤਾ ਬਦਲਦੇ ਹੀ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਰੋਕੀ ਰੱਖਣ ਦਾ ਸਮਝੌਤਾ

0
1089

afghanistan9

ਐਨ ਐਨ ਬੀ

ਕਾਬੁਲ – ਅਫ਼ਗਾਨਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅੱਜ ਅਮਰੀਕੀ ਫੌਜ ਨੂੰ ਅਗਲੇ ਸਾਲ ਤੱਕ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਸਮਝੌਤੇ ਉੱਤੇ ਅੱਜ ਅਫ਼ਗਾਨਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਤੇ ਅਮਰੀਕਾ ਦੇ ਰਾਜਦੂਤ ਨੇ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ  ਹਸਤਾਖਰ ਕੀਤੇ। ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਸਾਰ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਵਿੱਚ ਅਮਰੀਕੀ ਫੌਜੀਆਂ ਦੇ ਰਹਿਣ ਲਈ ਮਿਆਦ ਵਿੱਚ ਅਗਲੇ ਸਾਲ ਤੱਕ ਵਾਧਾ ਕਰ ਦਿੱਤਾ। ਇਹ ਜ਼ਿਕਰਯੋਗ ਹੈ ਕਿ ਦੇਸ਼ ਦੇ ਬਹੁਤੇ ਲੋਕ ਅਮਰੀਕੀ ਫੌਜ ਦੇ ਰਹਿਣ ਦੇ ਹੱਕ ਵਿੱਚ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਰਾਕ ਹੁਸੈਨ ਓਬਾਮਾ ਨੂੰ ਫੌਜਾਂ ਦੀ ਵਾਪਸੀ ਦੇ ਖ਼ਤਰੇ ਸਬੰਧੀ ਕੀਤਾ ਸੀ।
ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਾਈ ਵੱਲੋਂ ਅਮਰਕੀ ਫੌਜਾਂ ਦੇ ਦੇਸ਼ ਵਿੱਚ ਰਹਿਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਉਸ ਨੇ ਇਸ ਸਮਝੌਤੇ ਉੱਤੇ ਸਹੀ ਪਾਉਣ ਤੋਂ ਨਾਂਹ ਕਰ ਦਿੱਤੀ ਸੀ। ਨਵੇਂ ਰਾਸ਼ਟਰਪਤੀ ਅਸ਼ਰਫ ਗਨੀ ਦੀ ਮੌਜੂਦਗੀ ਵਿੱਚ ਅਫ਼ਗਾਨਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਹਨੀਫ਼ ਅਤਮਰ ਤੇ ਅਮਰੀਕਾ ਦੇ ਦੂਤ ਜੇਮਜ਼ ਕੌਨਿੰਘਮ ਨੇ ਸਮਝੌਤੇ ਉੱਤੇ ਹਸਤਾਖਰ ਕੀਤੇ। ਇਸ ਸਮਝੌਤੇ ਨਾਲ ਇਹ ਸੰਦੇਸ਼ ਗਿਆ ਹੈ ਕਿ ਰਾਸ਼ਟਰਪਤੀ ਨੇ ਆਪਣਾ ਵਾਅਦਾ ਨਿਭਾਇਆ ਹੈ। ਇਹ ਜ਼ਿਕਰਯੋਗ ਹੈ ਕਿ ਗਨੀ ਨੇ ਕਿਹਾ ਸੀ ਕਿ ਉਹ ਅਹੁਦਾ ਸੰਭਾਲਣ ਤੋਂ ਅਗਲੇ ਦਿਨ ਹੀ ਸਮਝੌਤੇ ਉੱਤੇ ਹਸਤਾਖਰ ਕਰ ਦੇਵੇਗਾ।
ਰਾਸ਼ਟਰਪਤੀ ਦੇ ਇਕ ਸਹਿਯੋਗੀ ਦਾਊੂਦ ਸੁਲਤਾਨ ਜ਼ੋਏ ਨੇ ਇਸ ਸਮਝੌਤੇ ਉਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਸਥਿਰਤਾ ਨੂੰ ਸਥਿਰਤਾ ਵਿੱਚ ਬਦਲ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਜੇਨ ਪਸਾਕੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਅਫ਼ਗਾਨਿਸਤਾਨ ਨੂੰ ਪਿਛਲੇ ਦਹਾਕੇ ਦਾ ਲਾਭ ਮਿਲੇਗਾ। ਇਹ ਜ਼ਿਕਰਯੋਗ ਹੈ ਕਿ ਅਮਰੀਕੀ ਅਗਵਾਈ ਵਾਲੀਆਂ ਨਾਟੋ ਫੌਜਾਂ ਨੇ ਦੇਸ਼ ਵਿੱਚੋਂ ਇਸ ਸਾਲ ਦੇ ਅਖੀਰ ਤੱਕ ਚਲੇ ਜਾਣਾ ਸੀ ਪਰ ਹੁਣ 9800 ਅਮਰੀਕੀ ਫੌਜੀ ਦੇਸ਼ ਵਿੱਚ ਰਹਿਣਗੇ ਤੇ ਅਫ਼ਗਾਨ ਫੌਜ ਤੇ ਪੁਲੀਸ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਨਾਟੋ ਦੇ ਵੀ ਕੋਈ ਤਿੰਨ ਹਜ਼ਾਰ ਸੈਨਿਕ ਰੁਕੇ ਰਹਿਣਗੇ।