spot_img
19.2 C
Chandigarh
spot_img
spot_img
spot_img
spot_img
spot_img

Top 5 This Week

Related Posts

ਗਿੱਪੀ ਗਰੇਵਾਲ ਭਾਜਪਾ ਉਮੀਦਵਾਰ ਗੋਇਲ ਦੇ ਚੋਣ ਰੋਡ ਸ਼ੋਅ ਵਿੱਚ ਸ਼ਾਮਲ
ਗ

♥ ♥ Follow us on Instagram, Facebook, X, Subscribe us on Youtube ♥ ♥ 

Gippy

ਐਨ ਐਨ ਬੀ

ਚੰਡੀਗੜ੍ਹ – ਚੋਣ ਪ੍ਰਚਾਰ ਦੇ ਆਖਰੀ ਦਿਨ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਭਾਜਪਾ ਦੇ ਉਮੀਦਵਾਰ ਅਸੀਮ ਗੋਇਲ ਲਈ ਵੋਟਾਂ ਮੰਗੀਆਂ। ਅੰਬਾਲਾ ਦੇ ਇਸ ਰੋਡ ਸ਼ੋਅ ਤੋਂ ਪਹਿਲਾਂ ਨਨਿਓਲਾ ਪਿੰਡ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿੱਪੀ ਨੇ ਕਿਹਾ ਕਿ ਅਸੀਮ ਉਨ੍ਹਾਂ ਦਾ ਮਿੱਤਰ ਹੈ। ਇਸ ਲਈ ਉਹ ਇਥੇ ਆਏ ਹਨ। ਪੰਜਾਬ ਦੇ ਸਮਾਜਸੇਵੀ ਤੇ ਕਾਰੋਬਾਰੀ ਅਰਵਿੰਦ ਸਿੰਗਲਾ ਵੀ ਪਹੁੰਚੇ ਹੋਏ ਸਨ। ਇਹ ਰੋਡ ਸ਼ੋਅ ਨਨਿਓਲਾ ਪਿੰਡ ਤੋਂ ਸ਼ੁਰੂ ਹੋ ਕੇ ਪਿੰਡਾਂ ਵਿਚੋਂ ਹੁੰਦਾ ਹੋਇਆ ਮਟੇੜੀ ਸ਼ੇਖਾਂ ਪਹੁੰਚਿਆ ਤੇ ਅਖੀਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚ ਕੇ ਖਤਮ ਹੋਇਆ।

ਰੋਡ ਸ਼ੋਅ ਵਿੱਚ ਗੋਇਲ ਨੇ ਪੂਰੀ ਵਾਹ ਲਾ ਦਿੱਤੀ। ਲੋਕ ਮੋਟਰਸਾਈਕਲਾਂ, ਕਾਰਾਂ ਤੇ ਟਰੈਕਟਰਾਂ ’ਤੇ ਸਵਾਰ ਹੋ ਕੇ ਰੋਡ ਸ਼ੋਅ ਵਿਚ ਸ਼ਾਮਲ ਹੋਏ। ਵੱਖ ਵੱਖ ਪਿੰਡਾਂ ਵਿੱਚ ਸ੍ਰੀ ਗੋਇਲ ਦਾ ਸਵਾਗਤ ਕੀਤਾ ਗਿਆ ਤੇ ਕਈ ਜਗ੍ਹਾਂ ਲੱਡੂਆਂ ਨਾਲ ਤੋਲਿਆ ਗਿਆ। ਗੋਇਲ ਨੇ ਲੋਕਾਂ ਨੂੰ ਕਿਹਾ ਕਿ ਉਹ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ।

ਸੁੱਚਾ ਸਿੰਘ ਬਕਨੌਰ, ਟੀ.ਸੀ.ਕੰਸਲ ਆਦਿ ਸ਼ਾਮਲ ਸਨ

♥ ♥ Follow us on Instagram, Facebook, X, Subscribe us on Youtube ♥ ♥ 

spot_img

Popular Articles